ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਘਟਿਆ, ਲੋਕਾਂ ਲਈ ਵੱਡੀ ਰਾਹਤ

Friday, Jul 14, 2023 - 11:38 AM (IST)

ਹਰੀਕੇ ਪੱਤਣ (ਲਵਲੀ)- ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਪੈ ਰਹੀ ਮੀਂਹ ਕਾਰਨ ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਲਾਗਤਾਰ ਵੱਧ ਰਿਹਾ ਸੀ, ਉੱਥੇ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ 2 ਲੱਖ ਤੋਂ ਵੱਧ ਪਾਣੀ ਦੀ ਹੜ੍ਹ ਵਾਲੀ ਸਥਿਤੀ ਨੇ ਨੀਵੇਂ ਹਥਾੜ ਇਲਾਕਿਆਂ ’ਚ ਜਿੱਥੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਕਰ ਦਿੱਤੀਆਂ। ਇਸ ਦੇ ਨਾਲ ਕਈ ਪਿੰਡ-ਬਹਿਕਾਂ ਪਾਣੀ ਦੀ ਲਪੇਟ ’ਚ ਆ ਚੁੱਕੇ ਸਨ ਉੱਥੇ ਪਸ਼ੂਆਂ ਦਾ ਚਾਰਾ ਵੀ ਤਹਿਸ-ਨਹਿਸ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਹੁਣ ਹਰੀਕੇ ਦਰਿਆ ਦਾ ਪਾਣੀ ਦੇ ਪੱਧਰ ਘਟ ਹੋਣ ਕਾਰਨ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਪੁਲ ਹੈੱਡ ਰੈਗੂਲੈਸ਼ਨ ਸੁਖਵੰਤ ਸਿੰਘ ਤੋਂ ਪ੍ਰਾਪਤ ਕੀਤੀ ਮਿਲੀ ਜਾਣਕਾਰੀ ਅਨੁਸਾਰ 201506 ਕਿਊਸਿਕ ਪਾਣੀ ਛੱਡਿਆ ਗਿਆ ਸੀ ਅਤੇ 12 ਜੁਲਾਈ ਸ਼ਾਮ ਤੋਂ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋਇਆ ਸੀ ਅਤੇ 13 ਜੁਲਾਈ ਸ਼ਾਮ ਨੂੰ ਪਾਣੀ ਦਾ ਪੱਧਰ 88581 ਕਿਊਸਿਕ ਪਾਣੀ ਰਹਿ ਗਿਆ ਚੱਲ ਰਿਹਾ ਹੈ, ਜਦ ਕਿ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News