ਅਟਾਰੀ-ਵਾਹਗਾ ਬਾਈਪਾਸ ਸਥਿਤ ਗੰਦੇ ਨਾਲੇ ’ਚੋਂ ਮਿਲੀ ਅਣਪਛਾਤੀ ਲਾਸ਼

Wednesday, Dec 12, 2018 - 04:46 AM (IST)

ਅਟਾਰੀ-ਵਾਹਗਾ ਬਾਈਪਾਸ ਸਥਿਤ ਗੰਦੇ ਨਾਲੇ ’ਚੋਂ ਮਿਲੀ ਅਣਪਛਾਤੀ ਲਾਸ਼

ਅੰਮ੍ਰਿਤਸਰ, (ਅਰੁਣ)- ਅਟਾਰੀ-ਵਾਹਗਾ ਬਾਈਪਾਸ ਸਥਿਤ ਗੰਦੇ ਨਾਲੇ ’ਚੋਂ ਇਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਡੂੰਘੇ ਨਾਲੇ ਵਿਚ ਫਸੀ ਇਹ ਲਾਸ਼ ਜਿਸ ਦੀ ਪਛਾਣ ਨਹੀਂ ਹੋ ਸਕੀ, ਬਾਰੇ ਸੂਚਨਾ ਮਿਲਦਿਅਾਂ ਹੀ ਥਾਣਾ ਛੇਹਰਟਾ ਦੀ ਪੁਲਸ ਤੁਰੰਤ ਘਟਨਾ ਵਾਲੇ ਸਥਾਨ ’ਤੇ ਪੁੱਜ ਗਈ। ਮੁੱਢਲੀ ਜਾਂਚ ਦੌਰਾਨ ਇਹ ਇਲਾਕਾ ਜ਼ਿਲਾ ਦਿਹਾਤੀ ਦੇ ਥਾਣਾ ਘਰਿੰਡਾ ਦੀ ਹਦੂਦ ਅੰਦਰ ਪਾਇਆ ਗਿਆ। ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਲਾਸ਼ ਸਬੰਧੀ ਥਾਣਾ ਘਰਿੰਡਾ ਦੀ ਪੁਲਸ ਨੂੰ ਇਤਲਾਹ ਕੀਤੀ ਗਈ ਹੈ।


Related News