ਟਰੈਕਟਰ-ਟਰਾਲੀ ਵਾਲਿਆਂ ਨੇ ਡਰਾਈਵਰ ਦੀ ਕੀਤੀ ਮਾਰ-ਕੁੱਟ ਤੇ ਟਰਾਲੇ ਦੇ ਭੰਨੇ ਸ਼ੀਸ਼ੇ
Thursday, Sep 07, 2023 - 05:54 PM (IST)

ਬਟਾਲਾ (ਸਾਹਿਲ)- ਟਰੈਕਟਰ-ਟਰਾਲੀ ਵਾਲਿਆਂ ਵਲੋਂ ਡਰਾਈਵਰ ਦੀ ਮਾਰ-ਕੁੱਟ ਕਰਦਿਆਂ ਟਰਾਲੇ ਦੇ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਸਮਸ਼ੇਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬਾਵੇ, ਜ਼ਿਲ੍ਹਾ ਕਪੂਰਥਲਾ ਜੋ ਕਿ ਬਤੌਰ ਟਰੱਕਰ ਡਰਾਈਵਰ ਦਾ ਕੰਮ ਕਰਦਾ ਹੈ। ਆਪਣੇ ਟਰਾਲੇ ’ਤੇ ਮਹਿਤਾ ਚੌਕ ਵਲੋਂ ਬਟਾਲਾ ਵੱਲ ਆ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਇਸਦੇ ਟਰਾਲੇ ਦੀ ਇੱਟਾਂ ਨਾਲ ਭਰੀ ਟਰਾਲੀ ਨਾਲ ਸਾਈਡ ਲੱਗ ਗਈ ਅਤੇ ਟਰਾਲੀ ਤੋਂ ਕੁਝ ਇੱਟਾਂ ਸੜਕ ’ਤੇ ਡਿੱਗ ਪਈਆਂ, ਜਿਸ ’ਤੇ ਸਬੰਧਤ ਟਰੈਕਟਰ-ਟਰਾਲੀ ਵਾਲਿਆਂ ਨੇ ਇਸਦੇ ਟਰਾਲਾ ਪਿੱਛੇ ਕਰਦਿਆਂ ਜਿਥੇ ਇਸਦੀ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ, ਉਥੇ ਸ਼ੀਸ਼ੇ ਵੀ ਤੋੜੇ ਦਿੱਤੇ।
ਇਹ ਵੀ ਪੜ੍ਹੋ- ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਨਸ਼ਿਆਂ ਖ਼ਿਲਾਫ਼ ਛੇੜੀ ਜੰਗ, ਇਕ ਦਿਨ ਲਈ ਪਠਾਨਕੋਟ ’ਚ ਬਣੀ SHO
ਜਿਸ ’ਤੇ ਬਾਅਦ ਉਕਤ ਟਰਾਲਾ ਡਰਾਈਵਰ ਥਾਣਾ ਸਿਵਲ ਲਾਈਨ ਵਿਖੇ ਪਹੁੰਚਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਹ ਵੀ ਪਤਾ ਲੱਗਾ ਹੈ ਕਿ ਥਾਣੇ ਦੇ ਏ.ਐੱਸ.ਆਈ ਹਰਪਾਲ ਸਿੰਘ ਨੇ ਉਕਤ ਡਰਾਈਵਰ ਨੂੰ ਨਾਲ ਲਿਜਾ ਕੇ ਸਿਵਲ ਹਸਪਤਾਲ ਵਿਖੇ ਇਸਦਾ ਇਲਾਜ ਕਰਵਾਇਆ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8