ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰੋਜੈਕਟਰ ਤੇ CCTV ਸਣੇ ਮਿਡ-ਡੇ-ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ

Friday, Feb 03, 2023 - 01:31 PM (IST)

ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰੋਜੈਕਟਰ ਤੇ CCTV ਸਣੇ ਮਿਡ-ਡੇ-ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ

ਬਟਾਲਾ/ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ ਦੇ ਮਾਨ ਨਗਰ ਇਲਾਕੇ 'ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੀਤੀ ਰਾਤ ਚੋਰੀ ਹੋਈ। ਚੋਰਾਂ ਨੇ ਕਲਾਸ ਰੂਮ 'ਚ ਬੱਚਿਆ ਦੀ ਪੜਾਈ ਲਈ ਲੱਗੇ ਪ੍ਰੋਜੈਕਟਰ ਅਤੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਾ ਅਤੇ ਡੀਵੀਆਰ ਵੀ ਚੋਰੀ ਕਰਕੇ ਲੈ ਗਏ। ਇਥੋਂ ਤੱਕ ਕਿ ਚੋਰਾਂ ਨੇ ਸਕੂਲ ਦੇ ਬੱਚਿਆਂ ਲਈ ਮਿਡ ਡੇ ਮੀਲ ਦਾ ਰਾਸ਼ਨ ਕਣਕ ਅਤੇ ਚਾਵਲ ਵੀ ਨਹੀਂ ਛੱਡੇ।

ਇਹ ਵੀ ਪੜ੍ਹੋ- ਕਿਰਿਆ ਦੀ ਰਸਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਕਦੇ ਨਾ ਭੁੱਲਣ ਵਾਲਾ ਹਾਦਸਾ

ਸਕੂਲ ਸਟਾਫ਼ ਦਾ ਕਹਿਣਾ ਹੈ ਕਿ ਪਹਿਲਾ ਵੀ ਉਨ੍ਹਾਂ ਦੇ ਸਕੂਲ 'ਚ ਚੋਰੀ ਹੋਈ ਸੀ। ਉਦੋਂ ਵੀ ਰਾਸ਼ਨ ਅਤੇ ਗੈਸ ਸਿਲੰਡਰ ਚੋਰ ਲੈ ਕੇ ਫਰਾਰ ਹੋ ਗਏ ਸਨ । ਸਕੂਲ ਸਟਾਫ਼ ਨੇ ਸ਼ੱਕ ਜਤਾਇਆ ਕਿ ਸਕੂਲ ਦੇ ਨੇੜੇ ਕੋਈ ਨਸ਼ਾ ਵੇਚਦਾ ਹੈ, ਜਿਸ ਨੂੰ ਲੈਕੇ ਰੋਜ਼ਾਨਾ ਦਿਨ ਦੇ ਸਮੇਂ ਵੀ ਨੌਜਵਾਨਾਂ ਦਾ ਜਮਾਵੜਾ ਲਗਾ ਰਹਿੰਦਾ ਹੈ। ਇਸ ਬਾਰੇ ਉਨ੍ਹਾਂ ਵਲੋਂ ਪਹਿਲਾ ਹੀ ਪੁਲਸ ਨੂੰ ਸ਼ਕਾਇਤ ਦਰਜ ਕਾਰਵਾਈ ਗਈ ਸੀ।

ਇਹ ਵੀ ਪੜ੍ਹੋ- ਪਾਕਿ ਤੋਂ ਆਇਆ ਡਰੋਨ BSF ਨੇ ਗੋਲੀਆਂ ਦਾਗ ਕੇ ਹੇਠਾਂ ਸੁੱਟਿਆ, ਤਿੰਨ ਪੈਕਟ ਹੈਰੋਇਨ ਬਰਾਮਦ

ਇਸ ਚੋਰੀ ਸਬੰਧੀ ਸਕੂਲ ਸਟਾਫ਼ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਦੇ ਚਲਦੇ ਪੁਲਸ ਥਾਣਾ ਸਿਵਲ ਲਾਈਨ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News