ਚੋਰਾਂ ਨੇ ਗੁਰੂਘਰ ਵੀ ਨਹੀਂ ਬਖ਼ਸ਼ਿਆ, ਦਿਨ-ਦਿਹਾੜੇ ਗੋਲਕ ’ਚੋਂ ਕੀਤੇ ਪੈਸੇ ਚੋਰੀ

04/24/2021 5:01:21 PM

ਸ੍ਰੀ ਹਰਗੋਬਿੰਦਪੁਰ/ਘੁਮਾਣ (ਸਰਬਜੀਤ ਸਿੰਘ ਬਾਵਾ)-ਅੱਜ ਕਸਬਾ ਘੁਮਾਣ ਦੇ ਨਜ਼ਦੀਕੀ ਪਿੰਡ ਭੱਟੀਵਾਲ ਵਿਖੇ ਦਿਨ-ਦਿਹਾੜੇ ਹੀ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਤਿਹਾਸਕ ਗੁਰਦੁਆਰਾ ਖੂਹ ਸਾਹਿਬ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਧਾਨ ਬਾਊ ਰਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਖੂਹ ਸਾਹਿਬ ਵਿਖੇ ਦਿਨ ਵੇਲੇ ਹੀ ਚੋਰਾਂ ਨੇ ਗੋਲਕ ਤੋੜ ਕੇ ਉਸ ਦੇ ਸਾਰੇ ਪੈਸੇ ਕੱਢ ਲਏ।

PunjabKesari

ਉਨ੍ਹਾਂ ਦੱਸਿਆ ਕਿ ਅੱਜ ਦਿਨ ਦੇ ਸਮੇਂ ਹੀ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਗੁਰਦੁਆਰਾ ਖੂਹ ਸਾਹਿਬ ਭੱਟੀਵਾਲ ਵਿਖੇ ਗੋਲਕ ਟੁੱਟੀ ਪਈ ਸੀ ਤੇ ਉਸ ’ਚੋਂ 7 ਤੋਂ 8 ਹਜ਼ਾਰ ਰੁਪਏ ਚੋਰਾਂ ਨੇ ਚੋਰੀ ਕਰ ਲਏ ਸਨ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ।


Manoj

Content Editor

Related News