ਦੋ ਦਿਨ ਬਾਰਿਸ਼ ਤੋਂ ਬਾਅਦ ਚਮਕੇ ਸੂਰਜ ਨੇ ਲੋਕਾਂ ਨੂੰ ਦਿੱਤੀ ਠੰਡ ਤੋਂ ਰਾਹਤ

02/05/2024 6:28:37 PM

ਗੁਰਦਾਸਪੁਰ(ਵਿਨੋਦ)-ਹਿਮਾਚਲ ਅਤੇ ਕਸ਼ਮੀਰ ’ਚ ਹੋਈ ਭਾਰੀ ਬਰਫ਼ਬਾਰੀ ਅਤੇ ਪੰਜਾਬ ’ਚ ਦੋ ਦਿਨ ਰੁਕ-ਰੁਕ ਕੇ ਹੋਈ ਬਾਰਿਸ਼ ਦੇ ਕਾਰਨ ਜਿੱਥੇ ਠੰਡ ਦਾ ਜ਼ੋਰ ਵੱਧਣ ਕਾਰਨ ਲੋਕ ਪ੍ਰੇਸ਼ਾਨ ਸਨ, ਉੱਥੇ ਅੱਜ ਸਵੇਰੇ ਇਕਦਮ ਮੌਸਮ ਸਾਫ਼ ਹੋਣ ਅਤੇ ਸੂਰਜ ਨਿਕਲਣ ਕਾਰਨ ਲੋਕਾਂ ਦੇ ਚਿਹਰੇ ਵੀ ਖਿੜ ਗਏ ਅਤੇ ਲੋਕਾਂ ਨੇ ਠੰਡ ਤੋਂ ਕੁਝ ਰਾਹਤ ਮਹਿਸੂਸ ਕੀਤੀ।

ਇਹ ਵੀ ਪੜ੍ਹੋ : ਗੁਰਦਾਸਪੁਰ ਲੋਕ ਸਭਾ ਹਲਕੇ 'ਚ ਕਿਸੇ ਬਾਹਰੀ ਵਿਅਕਤੀ ਦੇ ਮੁੜ MP ਚੁਣੇ ਜਾਣ ਦੀ ਸੰਭਾਵਨਾ!

ਦੱਸਣਯੋਗ ਹੈ ਕਿ ਹਿਮਾਚਲ ਅਤੇ ਕਸ਼ਮੀਰ ਵਿਚ ਲਗਾਤਾਰ ਭਾਰੀ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਪੰਜਾਬ ’ਚ ਪਹਿਲਾਂ ਹੀ ਠੰਡ ਦਾ ਕਾਫ਼ੀ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਇਲਾਵਾ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਹਰ ਜ਼ਿਲ੍ਹੇ ’ਚ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਅਤੇ ਗੜੇਮਾਰੀ  ਕਾਰਨ ਠੰਡ ਦਾ ਪ੍ਰਕੋਪ ਵੀ ਵੱਧ ਗਿਆ ਹੈ। ਜਿਸ ਕਾਰਨ ਲੋਕ ਠੰਡ ਤੋਂ ਬੱਚਣ ਦੇ ਇਲਾਵਾ ਗਰਮ ਕੱਪੜਿਆਂ ਅਤੇ ਅੱਗ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ : ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ 'ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

ਭਾਵੇਂ ਦੋ ਦਿਨ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਲੋਕ ਠੰਡ ਕਾਰਨ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ, ਪਰ ਅੱਜ ਸਵੇਰੇ ਲਗਭਗ 7 ਵਜੇ ਸੂਰਜ ਦੇਵਤਾ ਦੇ ਨਿਕਲਣ ਦੇ ਕਾਰਨ ਲੋਕਾਂ ਨੇ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ । ਸੂਰਜ ਸ਼ਾਮ 6 ਵਜੇ ਤੱਕ ਰਿਹਾ। ਇਸ ਦੌਰਾਨ ਲੋਕਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਰਹਿੰਦੇ ਕੱਪੜਿਆਂ ਨੂੰ ਧੋ ਕੇ ਘਰਾਂ ਦੀਆਂ ਛੱਤਾਂ ’ਤੇ ਪਾਇਆ ਗਿਆ। ਜਦਕਿ ਬਾਜ਼ਾਰਾਂ ’ਚ ਵੀ ਗ੍ਰਾਹਕ ਦੀ ਭੀੜ ਦਿਖਾਈ ਦਿੱਤੀ ਅਤੇ ਦੁਕਾਨਦਾਰ ਵੀ ਕਾਫ਼ੀ ਖੁਸ਼ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News