ਕੇਂਦਰੀ ਜੇਲ੍ਹ ਦੇ ਸਾਇਰਨ ਨੇ ਲੋਕਾਂ ਨੂੰ ਪਾਇਆ ਪ੍ਰੇਸ਼ਾਨੀ ’ਚ, ਬਾਅਦ ''ਚ ਪਤਾ ਲਗਾ....
Friday, Dec 15, 2023 - 06:23 PM (IST)
ਗੁਰਦਾਸਪੁਰ (ਵਿਨੋਦ) : ਅੱਜ ਸ਼ਾਮ 5 ਵਜੇ ਦੇ ਕਰੀਬ ਸਥਾਨਕ ਕੇਂਦਰੀ ਜੇਲ੍ਹ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਇਹ ਸਾਇਰਨ ਹਮੇਸ਼ਾ ਐਮਰਜੈਂਸੀ ਸਥਿਤੀਆਂ ਵਿੱਚ ਹੀ ਵਜਾਇਆ ਜਾਂਦਾ ਹੈ। ਇਹ ਸਾਇਰਨ ਉਦੋਂ ਵਜਾਇਆ ਜਾਂਦਾ ਹੈ ਜਦੋਂ ਕੋਈ ਕੈਦੀ ਜੇਲ੍ਹ ਵਿੱਚੋਂ ਫਰਾਰ ਹੁੰਦਾ ਹੈ, ਜਾਂ ਜੇਲ੍ਹ ਵਿੱਚ ਅੱਗ ਲੱਗ ਜਾਂਦੀ ਹੈ, ਜੇਲ੍ਹ ਵਿੱਚ ਦੰਗਾ ਹੋ ਜਾਂਦਾ ਹੈ ਜਾਂ ਜੇਲ੍ਹ ਵਿੱਚ ਕੈਦੀਆਂ ਅਤੇ ਪੁਲਸ ਵਿਚਕਾਰ ਲੜਾਈ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ
ਜਾਣਕਾਰੀ ਮੁਤਾਬਕ ਗੁਰਦਾਸਪੁਰ ਜੇਲ੍ਹ ’ਚ ਸ਼ਾਮ 5 ਵਜੇ ਦੇ ਕਰੀਬ ਸਾਇਰਨ ਵੱਜਦੇ ਹੀ ਜੇਲ੍ਹ ’ਚ ਚਾਰੇ ਪਾਸੇ ਹਲਚਲ ਸ਼ੁਰੂ ਹੋ ਗਈ। ਜੇਲ੍ਹ ਦੇ ਇੱਕ ਪਾਸੇ ਪੁੱਡਾ ਕਲੋਨੀ ਅਤੇ ਪੁੱਡਾ ਮਾਰਕੀਟ ਹੋਣ ਕਾਰਨ ਇਸ ਸਾਇਰਨ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਵਿੱਚ ਇਹ ਖ਼ਬਰ ਫੈਲ ਗਈ ਕਿ ਤਿੰਨ ਖ਼ਤਰਨਾਕ ਗੈਂਗਸਟਰ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਹ ਸਾਇਰਨ ਕਰੀਬ 20 ਮਿੰਟ ਤੱਕ ਵੱਜਦਾ ਰਿਹਾ। ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਪੀਸੀਆਰ ਵਿੰਗ ਦੇ ਮੁਲਾਜ਼ਮ, ਸਥਾਨਕ ਪੁਲਸ ਅਤੇ ਹੋਰ ਅਧਿਕਾਰੀ ਵੀ ਜੇਲ੍ਹ ਦੇ ਆਲੇ-ਦੁਆਲੇ ਫੈਲ ਗਏ। ਇਸ ਖ਼ਬਰ ਨੂੰ ਕੁਝ ਸੋਸ਼ਲ ਮੀਡੀਆ ’ਤੇ ਵੀ ਗੁੰਮਰਾਹਕੁੰਨ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਮੌਕ ਡਰਿੱਲ ਸੀ ਕਿ ਜੇਲ੍ਹ ਤੋਂ ਭੱਜਣ ’ਤੇ ਕੈਦੀਆਂ ਨੂੰ ਕਿਵੇਂ ਕਾਬੂ ਕੀਤਾ ਜਾਵੇ। ਇਸ ਦੀ ਸੂਚਨਾ ਮਿਲਦੇ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ
ਕੀ ਕਹਿਣਾ ਹੈ ਜੇਲ੍ਹ ਸੁਪਰਡੈਂਟ ਦਾ
ਇਸ ਸਬੰਧੀ ਜਦੋਂ ਜੇਲ੍ਹ ਸੁਪਰਡੈਂਟ ਨਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮੌਕ ਡਰਿੱਲ ਸਮੇਂ ਦੀ ਲੋੜ ਹੈ। ਦੂਸਰਾ, ਅਜਿਹੀਆਂ ਮੌਕ ਡਰਿੱਲਾਂ ਰਾਹੀਂ ਅਸੀਂ ਆਪਣੇ ਜੇਲ੍ਹ ਸਟਾਫ ਦੀ ਕਾਰਜ ਪ੍ਰਣਾਲੀ ਅਤੇ ਕੁਸ਼ਲਤਾ ਬਾਰੇ ਵੀ ਜਾਣੂ ਹੁੰਦੇ ਹਾਂ।
ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8