ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤਾ, ਅੱਕੇ ਨੇ ਗਲ਼ ਲਾ ਲਈ ਮੌਤ

Wednesday, Nov 06, 2024 - 04:49 PM (IST)

ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤਾ, ਅੱਕੇ ਨੇ ਗਲ਼ ਲਾ ਲਈ ਮੌਤ

ਫਿਰੋਜ਼ਪੁਰ (ਕੁਮਾਰ) : ਪਤਨੀ ਦੀ ਬੇਵਫ਼ਾਈ ਤੋਂ ਦੁਖੀ ਹੋ ਕੇ ਪਤੀ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਤਲਵੰਡੀ ਭਾਈ ਦੀ ਪੁਲਸ ਵੱਲੋਂ ਪਤਨੀ ਅਤੇ ਉਸਦੇ ਪ੍ਰੇਮੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮ੍ਰਿਤਕ ਦੀ ਭੈਣ ਅਮਰਜੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਤਲਵੰਡੀ ਭਾਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਭਰਾ ਤਰਸੇਮ ਸਿੰਘ ਤਲਵੰਡੀ ਭਾਈ ਵਿਖੇ ਵਰਕਸ਼ਾਪ ’ਤੇ ਨੌਕਰੀ ਕਰਦਾ ਸੀ, ਜਿਸਦੀ ਸ਼ਾਦੀ ਕਰੀਬ 16 ਸਾਲ ਪਹਿਲਾਂ ਕੁਲਵਿੰਦਰ ਕੌਰ ਵਾਸੀ ਜ਼ਿਲ੍ਹਾ ਮੋਗਾ ਨਾਲ ਹੋਈ ਸੀ।

ਉਕਤ ਨੇ ਦੱਸਿਆ ਕਿ ਤਰਸੇਮ ਦੀ ਪਤਨੀ ਕੁਲਵਿੰਦਰ ਕੌਰ 4 ਨਵੰਬਰ 2024 ਨੂੰ ਸ਼ੇਰੂ ਸਿੰਘ ਵਾਸੀ ਮੋਗਾ ਨਾਲ ਭੱਜ ਗਈ ਸੀ, ਜਿਸ ਕਾਰਨ ਤਰਸੇਮ ਕਾਫੀ ਸਦਮੇ ਵਿਚ ਸੀ ਅਤੇ ਇਸ ਦੁੱਖ ਕਾਰਨ ਉਸਨੇ ਸਲਫਾਸ ਖਾ ਲਈ। ਇਸ ਦੌਰਾਨ ਜਦੋਂ ਉਸਨੂੰ ਇਲਾਜ ਲਈ ਫਿਰੋਜ਼ਪੁਰ ਸ਼ਹਿਰ ਦੇ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਸ਼ੇਰੂ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News