CM ਮਾਨ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ, DAP ਸਪਲਾਈ ਮੁੱਦੇ 'ਤੇ ਹੋਈ ਚਰਚਾ
Saturday, Oct 26, 2024 - 09:09 PM (IST)
ਨਵੀਂ ਦਿੱਲੀ- ਪੰਜਾਬ 'ਚ ਡੀ.ਏ.ਪੀ. ਖਾਦ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜੇ.ਪੀ. ਨੱਢਾ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਡੀ.ਏ.ਪੀ. ਦੀ ਹੁਣ ਜ਼ਰੂਰਤ ਹੈ ਤੇ ਸਪਲਾਈ ਦਿੱਤੀ ਜਾਵੇ ਜਦੋਂਕਿ ਬਾਕੀ ਸੂਬਿਆਂ 'ਚ ਬਿਜਾਈ ਦੇਰੀ ਨਾਲ ਹੁੰਦੀ ਹੈ ਅਤੇ ਉਨ੍ਹਾਂ ਨੂੰ ਥੋੜ੍ਹਾ ਰੁਕ ਕੇ ਦੇ ਦਿੱਤੀ ਜਾਵੇ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਐੱਮ. ਮਾਨ ਨੇ ਕਿਹਾ ਕਿ ਪੂਰੇ ਦੇਸ਼ 'ਚ ਪੰਜਾਬ ਕਣਕ 'ਚ ਕਰੀਬ 50 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਅਸੀਂ ਕਣਕ ਦਾ ਭੰਡਾਰ ਦੇਸ਼ ਨੂੰ ਦਿੰਦੇ ਹਾਂ। ਹਾਲਾਂਕਿ ਕਣਕ ਸਾਡੀ ਆਪਣੀ ਵੀ ਖੁਰਾਕ ਹੈ। ਅਸੀਂ ਸਾਰੀ ਨਹੀਂ ਵੇਚਦੇ, ਆਪਣੇ ਖਾਣ ਲਈ ਕੁਝ ਘਰ ਵੀ ਰੱਖਦੇ ਹਾਂ ਪਰ ਕਣਕ ਸਰਕਾਰ ਨੂੰ ਵੀ ਚਾਹੀਦੀ ਹੈ ਪੀ.ਡੀ.ਏ. ਲਈ। ਸੀ.ਐੱਮ. ਨੇ ਕਿਹਾ ਕਿ ਅਸੀਂ ਅੱਜ ਨੱਢਾ ਸਾਹਬ ਨਾਲ ਗੱਲ ਕੀਤੀ ਹੈ।