ਸੀਨੀਅਰ ਮੈਡੀਕਲ ਅਫ਼ਸਰ ਹੋਏ ਇਧਰ-ਉਧਰ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਡਾ. ਚੰਦਰ ਮੋਹਨ ਨੂੰ SMO  ਲਾਇਆ

Friday, Nov 12, 2021 - 11:11 PM (IST)

ਸੀਨੀਅਰ ਮੈਡੀਕਲ ਅਫ਼ਸਰ ਹੋਏ ਇਧਰ-ਉਧਰ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਡਾ. ਚੰਦਰ ਮੋਹਨ ਨੂੰ SMO  ਲਾਇਆ

ਅੰਮ੍ਰਿਤਸਰ (ਦਲਜੀਤ ਸ਼ਰਮਾ)-ਪੰਜਾਬ ਸੂਬੇ ’ਚ ਸਿਹਤ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਬਦਲੀਆਂ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਵੱਲੋਂ ਤਬਦੀਲ ਕੀਤੇ ਜਾਣ ਸਬੰਧੀ ਪੱਤਰ ਜਾਰੀ ਕੀਤਾ ਗਿਆ। ਇਸ ਮੌਕੇ ਉਕਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਆਈ. ਏ. ਐੱਸ. ਨੇ ਜਾਰੀ ਹੁਕਮਾਂ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 15 ਉਕਤ ਡਾਕਟਰਾਂ, ਜਿਨ੍ਹਾਂ ’ਚ ਡਾ. ਕੁਸ਼ਲਦੀਪ ਸਿੰਘ ਗਿੱਲ ਨੂੰ ਐੱਸ. ਐੱਮ. ਓ., ਸੀ. ਐੱਚ. ਸੀ. ਮਾਡਲ ਟਾਊਨ ਪਟਿਆਲਾ, ਡਾ. ਅਸ਼ੋਕ ਕੁਮਾਰ ਐੱਸ. ਐੱਮ. ਓ. ਨੂੰ ਡੀ. ਐੱਫ਼. ਪੀ. ਓ. ਕਪੂਰਥਲਾ, ਡਾ. ਸੁਸ਼ਮਾ ਨੂੰ ਏ. ਸੀ. ਐੱਸ. ਫਿਰੋਜ਼ਪੁਰ, ਡਾ. ਜਗਦੀਪ ਚਾਵਲਾ ਨੂੰ ਸੀ. ਐੱਚ. ਸੀ. ਆਲਮਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ, ਡਾ. ਇੰਦਰਦੀਪ ਸਰਾਂ ਐੱਸ. ਐੱਮ. ਓ. ਨੂੰ ਐੱਸ. ਐੱਮ. ਓ. ਸੰਗਤ ਮੰਡੀ, ਬਠਿੰਡਾ, ਡਾ. ਅੰਜੂ ਕਾਂਸਲ ਸੀ. ਐੱਚ. ਸੀ. ਭੁੱਚੋ ਮੰਡੀ, ਬਠਿੰਡਾ, ਡਾ. ਵਿਕਾਸ ਗੋਇਲ ਐੱਸ. ਐੱਮ. ਓ. ਨੂੰ ਸਹਾਇਕ ਸਿਵਲ ਸਰਜਨ, ਪਟਿਆਲਾ, ਡਾ. ਰਮਿੰਦਰ ਕੌਰ ਗਿੱਲ ਐੱਸ. ਐੱਮ. ਓ., ਈ. ਐੱਸ. ਆਈ. ਡਿਸਪੈਂਸਰੀ ਨੰ-1 ਲੁਧਿਆਣਾ, ਡਾ. ਪਰਮਜੀਤ ਸਿੰਘ ਨੂੰ ਐੱਸ. ਐੱਮ. ਓ., ਸੀ. ਐੱਚ. ਸੀ., ਪੀ. ਏ. ਪੀ. ਜਲੰਧਰ, ਡਾ. ਹਰਕੰਵਲਜੀਤ ਸਿੰਘ ਨੂੰ ਐ੍ੱਸ. ਐੱਮ. ਓ., ਪੀ. ਐੱਚ. ਸੀ., ਥਰੀਏਵਾਲ, ਜ਼ਿਲ੍ਹਾ ਅੰਮ੍ਰਿਤਸਰ, ਡਾ. ਚੰਦਰ ਮੋਹਨ ਨੂੰ ਐੱਸ. ਐੱਮ. ਓ. ਸਿਵਲ ਹਸਪਤਾਲ ਅੰਮ੍ਰਿਤਸਰ, ਡਾ. ਸੰਜੀਵ ਕੁਮਾਰ ਨੂੰ ਈ. ਐੱਸ. ਈ. ਹੁਸ਼ਿਆਰਪੁਰ, ਡਾ. ਪਰਵਜੀਤ ਸਿੰਘ ਸਿਵਲ ਹਸਪਤਾਲ, ਬਾਦਲ, ਜ਼ਿਲ੍ਹਾ ਮੁਕਤਸਰ, ਡਾ. ਮੰਜੂ ਬਾਲਾ, ਐੱਸ. ਐੱਮ. ਓ. ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਅਤੇ ਡਾ. ਸੁਨੀਤਾ ਸ਼ਰਮਾ ਨੂੰ ਡੀ. ਐੱਚ. ਓ. ਪਠਾਨਕੋਟ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। 


author

Manoj

Content Editor

Related News