70 ਸਾਲਾ ਬਾਪੂ ਨੂੰ ਲੁੱਟਣ ਆਏ ਸੀ ਲੁਟੇਰੇ, ਬਜ਼ੁਰਗ ਨੇ ਬਹਾਦਰੀ ਨਾਲ ਕੀਤਾ ਮੁਕਾਬਲਾ, ਪੈ ਗਏ ਲੈਣੇ ਦੇ ਦੇਣੇ
Monday, Jun 17, 2024 - 06:01 PM (IST)
ਚੋਗਾਵਾਂ (ਹਰਜੀਤ)-ਦਿਨੋਂ ਦਿਨ ਵੱਧ ਰਹੇ ਨਸ਼ਿਆਂ ਕਾਰਨ ਲੁਟਾ ਖੋਹਾਂ ਦਾ ਬੋਲ ਬਾਲਾ ਇਸ ਕਦਰ ਵੱਧ ਚੁਕਾ ਹੈ ਕਿ ਲੋਕਾਂ ਨੂੰ ਚਿੱਟੇ ਦਿਨ ਲੁਟਿਆ ਜਾ ਰਿਹਾ ਪਰ ਕਈ ਵਾਰ ਲੁਟਣ ਆਏ ਲੁਟੇਰਿਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ ਕੁਝ ਅਜਿਹੀ ਘਟਨਾ ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਬਰਾੜ ਦੇ ਇੱਕ ਵਿਆਕਤੀ ਨਰਿੰਦਰ ਸਿੰਘ ਸਿੰਘ ਨਾਲ ਵਾਪਰੀ ਹੈ ਜਿਸ ਨੇ ਬੜੀ ਬਹਾਦਰੀ ਨਾਲ ਲੁਟੇਰਿਆ ਦਾ ਮੁਕਾਬਲਾ ਕਰਦਿਆਂ ਉਨ੍ਹਾਂ ਦੇ ਕੱਪੜੇ ਤੱਕ ਉਤਾਰ ਲਏ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਇਸ ਸੰਬੰਧੀ ਜਾਣਕਾਰੀ ਦਿੰਦਿਆ ਨਰਿੰਦਰ ਸਿੰਘ ਵਾਸੀ ਪਿੰਡ ਬਰਾੜ ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ ਨੇ ਦੱਸਿਆ ਕਿ ਉਹ ਬਾਅਦ ਦੁਪਿਹਰ 3 ਵਜੇ ਦੇ ਕਰੀਬ ਮੋਟਰ ਸਾਈਕਲ 'ਤੇ ਸਵਾਰ ਹੋ ਆਪਣੇ ਪਿੰਡ ਬਰਾੜ ਤੋਂ ਅੱਡਾ ਕੋਹਾਲੀ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸਦਾ ਉਸਨੇ ਪੂਰਾ ਡਟ ਕੇ ਮੁਕਾਬਲਾ ਕੀਤਾ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਖਿਚ-ਧੁਹ ਦੌਰਾਨ ਨੌਜਵਾਨਾਂ ਦੀਆਂ ਟੀ ਸ਼ਰਟਾ ਉਤਰ ਗਈ ਅਤੇ ਵਿਅਕਤੀ ਦਾ ਪਰਸ ਜ਼ਮੀਨ 'ਤੇ ਡਿੱਗ ਗਿਆ, ਜਿਸ 'ਚ 1500ਰੁਪਏ ਸੀ, ਫੜ ਕੇ ਦੋਵੇਂ ਲੁਟੇਰੇ ਨੰਗੇ ਧੜ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਦੋੜਨ ਵਿੱਚ ਕਾਮਯਾਬ ਹੋ ਗਏ ਪਰ ਆਪਣੀ ਜੁਤੀ ਉਥੇ ਹੀ ਛੱਡ ਗਏ। ਬਾਪੂ ਨਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਇੱਕ ਲੁਟੇਰੇ ਦੇ ਸਿਰ ਵਿੱਚ ਰੋੜਾ ਵੀ ਮਾਰਿਆ ਜਿਸਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਖੂਨ ਵੀ ਵਗ ਰਿਹਾ ਸੀ ਰਸਤੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਵਿੱਚ ਨੰਗੇ ਧੜ ਮੋਟਰ ਸਾਈਕਲ ਤੇ ਜਾ ਰਹੇ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਇਸ ਸੰਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਰਿਪੋਟਰ ਦਰਜ ਕਰਵਾ ਦਿੱਤੀ ਹੈ ਅਤੇ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8