ਨਵਾਂ ਪਿੰਡ ਸਰਦਾਰਾਂ ਨੇ ਕੌਮੀ ਪੁਰਸਕਾਰ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਐਵਾਰਡ ਜਿੱਤ ਕੇ ਗੱਡਿਆ ਨਵਾਂ ਮੀਲ ਪੱਥਰ

Sunday, Dec 24, 2023 - 06:06 PM (IST)

ਨਵਾਂ ਪਿੰਡ ਸਰਦਾਰਾਂ ਨੇ ਕੌਮੀ ਪੁਰਸਕਾਰ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਐਵਾਰਡ ਜਿੱਤ ਕੇ ਗੱਡਿਆ ਨਵਾਂ ਮੀਲ ਪੱਥਰ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਸਰਦਾਰਾਂ ’ਚ ਸਥਿਤ ਮਸ਼ਹੂਰ ਵਿਰਾਸਤੀ ਕੋਠੀ-ਪਿੱਪਲ ਹਵੇਲੀ ਨੇ ਟਿਕਾਊ ਵਿਕਾਸ ਲਈ ਵਿਸ਼ੇਸ਼ ਮਾਨਤਾ ਦੇ ਤਹਿਤ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਲਈ 2023 ਦਾ ਯੂਨੈਸਕੋ ਏਸ਼ੀਆ-ਪੈਸੀਫਿਕ ਪੁਰਸਕਾਰ ਜਿੱਤ ਕੇ ਇਕ ਹੋਰ ਨਵਾਂ ਮੀਲ ਪੱਥਰ ਗੱਡਿਆ ਹੈ। ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰਾਜ ਮਾਰਗ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਅਪਰਬਾਰੀ ਦੋਆਬ ਨਹਿਰ ਦੇ ਕੰਢੇ ਇਕ ਸਾਧਾਰਣ ਪੰਜਾਬੀ ਪਿੰਡ ’ਚ 125 ਸਾਲ ਪੁਰਾਣੀ ਪਿੱਪਲ ਹਵੇਲੀ ਸਥਿਤ ਹੈ। ਇਸ ਦੀ ਮਾਲਕਣ ਗੁਰਮੀਤ ਸੰਘਾ ਰਾਏ ਹਨ, ਜੋ ਵਿਰਾਸਤੀ ਸੰਭਾਲ ’ਚ ਪ੍ਰਸਿੱਧ ਨਾਮ ਹੈ।

ਇਹ ਵੀ ਪੜ੍ਹੋ-  ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’

ਦੱਸਣਯੋਗ ਹੈ ਕਿ ਇਸ ਪਿੰਡ ਨੂੰ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ‘ਬੈਸਟ ਟੂਰਜ਼ਿਮ ਐਵਾਰਡ’ ਨਾਲ ਸਨਮਾਨਿਆ ਗਿਆ ਸੀ। ਪਿੰਡ ਦੀ ਦੂਸਰੀ ਵਿਰਾਸਤੀ ਕੋਠੀ ਨੂੰ ‘ਕੋਠੀ’ ਕਿਹਾ ਜਾਂਦਾ ਹੈ, ਜੋ ਕਿ ਪਿੱਪਲ ਹਵੇਲੀ ਦੇ ਨਾਲ ਲੱਗਦੀ ਹੈ। ਇਨ੍ਹਾਂ ਦੋਵੇ ਹਵੇਲੀਆਂ ਦੀ ਉਸਾਰੀ 125 ਸਾਲ ਪਹਿਲਾਂ ਇਕ ਪਰਿਵਾਰ ਵੱਲੋਂ ਕੀਤੀ ਗਈ, ਜਿਸ ਦੇ ਮੁਖੀ ਸਰਦਾਰ ਨਾਰਾਇਣ ਸਿੰਘ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਬਹਾਦਰ ਬੇਅੰਤ ਸਿੰਘ, ਜੋ ਪੰਜਾਬ ’ਚ ਸਹਿਕਾਰੀ ਸਭਾਵਾਂ ਦੇ ਸੰਸਥਾਪਕ ਵੀ ਸਨ, ਨੇ ਇਨ੍ਹਾਂ ਦੀ ਵਧੀਆ ਢੰਗ ਨਾਲ ਸੰਭਾਲ ਰੱਖੀ। ਇਨ੍ਹਾਂ ਕੋਠੀਆਂ ਨੂੰ ਦੇਸ਼ ਅਤੇ ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।

 ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਗੁਰਮੀਤ ਸੰਘਾ ਨੇ ਕਿਹਾ ਕਿ ਪਿੱਪਲ ਹਵੇਲੀ ਨੂੰ ਸੈਲਾਨੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਿਦੇਸ਼ੀ ਸੈਲਾਨੀ ਵੀ ਇੱਥੇ ਆਉਂਦੇ ਹਨ ਅਤੇ ਕੁਝ ਸਮਾਂ ਬਿਤਾਉਂਦੇ ਹਨ। ਬੁਕਿੰਗ ਆਨਲਾਈਨ ਕੀਤੀ ਜਾਂਦੀ ਹੈ। ਜਿੱਥੋਂ ਤੱਕ ਪਿੱਪਲ ਹਵੇਲੀ ਲਈ ਯੂਨੈਸਕੋ ਦੇ ਸਨਮਾਨ ਦੀ ਗੱਲ ਹੈ, ਬੈਂਕਾਕ ’ਚ ਯੂਨੈਸਕੋ ਦੇ ਖੇਤਰੀ ਦਫ਼ਤਰ ਦੀ ਪ੍ਰੈੱਸ ਰਿਲੀਜ਼ ਅਨੁਸਾਰ ਪ੍ਰਬੰਧਕਾਂ ਵੱਲੋਂ ਏਸ਼ੀਆ-ਪ੍ਰਸ਼ਾਂਤ ਖੇਤਰ ਦੇ 11 ਮੁਲਕਾਂ ਤੋਂ 48 ਐਂਟਰੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਜਿਊਰੀ ’ਚ 7 ਅੰਤਰਰਾਸ਼ਟਰੀ ਕੰਜ਼ਰਵੇਸ਼ਨਿਸਟ ਮਾਹਿਰਾਂ ਅਤੇ ਇਕ ਜਿਊਰੀ ਚੇਅਰ ਵੱਲੋਂ ਬੀਤੀ 9 ਅਤੇ 10 ਨਵੰਬਰ ਨੂੰ ਪ੍ਰਾਜੈਕਟ ਐਂਟਰੀਆਂ ਬਾਰੇ ਵਿਚਾਰ ਕੀਤਾ ਗਿਆ। ਇਸ ਸਾਲ ਜਿਊਰੀ ਵੱਲੋਂ ਇਕ ਐਵਾਰਡ ਆਫ਼ ਐਕਸੀਲੈਂਸ, ਤਿੰਨ ਐਵਾਰਡ ਆਫ਼ ਡਿਸਟਿੰਕਸ਼ਨ, ਪੰਜ ਐਵਾਰਡ ਆਫ਼ ਮੈਰਿਟ, ਵਿਕਾਸ ਨੂੰ ਕਾਇਮ ਰੱਖਣ ਲਈ ਤਿੰਨ ਵਿਸ਼ੇਸ਼ ਐਵਾਰਡ ਅਤੇ ਵਿਰਾਸਤੀ ਸੰਦਰਭ ’ਚ ਨਵੇਂ ਡਿਜ਼ਾਈਨ ਲਈ ਇਕ ਪੁਰਸਕਾਰ ਐਲਾਣੇ ਗਏ ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਪਿੱਪਲ ਹਵੇਲੀ ਬਾਰੇ ਲਿਖਿਆ ਗਿਆ ਕਿ ਪਿੱਪਲ ਹਵੇਲੀ ਸਮਕਾਲੀ ਭਾਈਚਾਰੇ ਤੇ ਕੇਂਦ੍ਰਿਤ, ਬਹੁ-ਉਪਯੋਗੀ ਵਿਦਿਅਕ ਇਮਾਰਤ ਹੈ। ਇਹ ਇਮਾਰਤ ਰਵਾਇਤੀ ਇਮਾਰਤਾਂ ਦੇ ਉਸਾਰੀ ਤਰੀਕਿਆਂ-ਤਕਨੀਕਾਂ ’ਤੇ ਵੀ ਜ਼ੋਰ ਦਿੰਦੀ ਹੈ । ਇਹ ਪ੍ਰਾਜੈਕਟ ਇਕ ਉਦਾਹਰਣ ਪੇਸ਼ ਕਰਦਾ ਹੈ ਕਿ ਕਿਵੇਂ ਕੁਦਰਤ ਅਤੇ ਸੱਭਿਆਚਾਰ ਦੀ ਤਾਕਤ ਇਕੱਠਿਆਂ ਹੋ ਕੇ ਭਾਈਚਾਰਕ ਸਾਂਝ ਅਤੇ ਆਰਥਿਕ ਖੁਸ਼ਹਾਲੀ ਲਈ ਇਕ ਲਚਕੀਲੀ ਅਤੇ ਬਦਲਵੀਂ ਤਾਕਤ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News