ਹਲਕੀ ਬਾਰਿਸ਼ ਤੋਂ ਬਾਅਦ ਠੰਡ ਨੇ ਫੜੀ ਰਫ਼ਤਾਰ, ਆਉਣ ਵਾਲੇ ਦਿਨਾਂ ''ਚ ਮੁੜ ਮੀਂਹ ਪੈਣ ਦੇ ਆਸਾਰ
Tuesday, Dec 24, 2024 - 12:49 AM (IST)
ਚੰਡੀਗੜ੍ਹ (ਅਧੀਰ ਰੋਹਾਲ) : ਸਾਲ ਦੇ ਆਖ਼ਰੀ ਹਫ਼ਤੇ ਦੀ ਸ਼ੁਰੂਆਤ ਤੋਂ ਬਾਅਦ ਜਦੋਂ ਲੋਕ ਸੋਮਵਾਰ ਸਵੇਰੇ ਉੱਠੇ ਤਾਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਸੀ। ਆਸਮਾਨ ਸੰਘਣੇ ਬੱਦਲਾਂ ਨਾਲ ਘਿਰਿਆ ਸੀ ਤੇ ਫਿਰ ਦਿਨ ਚੜ੍ਹਦੇ ਹੀ ਬੱਦਲਾਂ ਨੇ ਬਰਸਣਾ ਸ਼ੁਰੂ ਕਰ ਦਿੱਤਾ।
ਅਚਾਨਕ ਸਰਗਰਮ ਪੱਛਮੀ ਗੜਬੜੀ ਦੇ ਇਸ ਸਪੈੱਲ ਤੋਂ ਬਾਅਦ ਸ਼ਿਮਲਾ ਤੇ ਇਸ ਦੇ ਆਲੇ-ਦੁਆਲੇ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਠੰਢ ਵਧ ਗਈ। ਸੋਮਵਾਰ ਦੁਪਹਿਰ ਤੱਕ ਸ਼ਹਿਰ ’ਚ 3.1 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਤੋਂ ਉੱਪਰ ਨਹੀਂ ਗਿਆ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੀ। ਇਸ ਤਰ੍ਹਾਂ ਦਿਨ-ਰਾਤ ਦੇ ਤਾਪਮਾਨ ਦਾ ਅੰਤਰ ਵੀ ਘਟਦਾ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਪੱਛਮੀ ਗੜਬੜੀ ਦਾ ਸਪੈੱਲ ਨਿਕਲਣ ਤੋਂ ਬਾਅਦ ਕ੍ਰਿਸਮਸ ’ਤੇ ਮੌਸਮ ਸਾਫ਼ ਰਹੇਗਾ। ਕ੍ਰਿਸਮਸ ਤੋਂ ਬਾਅਦ 27 ਦਸੰਬਰ ਤੋਂ ਪੱਛਮੀ ਗੜਬੜੀ ਦਾ ਇਕ ਵੱਡਾ ਸਪੈੱਲ ਸਰਗਰਮ ਹੋਵੇਗਾ। ਤਿੰਨ ਦਿਨਾਂ ਦੇ ਇਸ ਸਪੈੱਲ ਕਾਰਨ ਪੂਰੇ ਉੱਤਰ ਭਾਰਤ ਦਾ ਮੌਸਮ ਬਦਲ ਜਾਵੇਗਾ। 27 ਤੋਂ 29 ਦਸੰਬਰ ਦਰਮਿਆਨ ਪਹਾੜਾਂ ’ਤੇ ਚੰਗੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਵੀ ਮੀਂਹ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਗੋ/ਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਪੰਜਾਬ
ਇਨ੍ਹਾਂ 3 ਦਿਨਾਂ ਦੌਰਾਨ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ’ਚ ਗਰਜ ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਦੇ ਸਪੈਲ ਆਉਂਦੇ ਰਹਿਣਗੇ। 29 ਦਸੰਬਰ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੇਗੀ। ਰਾਤ ਦੇ ਤਾਪਮਾਨ ’ਚ ਲਗਾਤਾਰ ਗਿਰਾਵਟ ਨਾਲ ਆਉਣ ਵਾਲੇ ਦਿਨਾਂ ’ਚ ਠੰਢ ਵੀ ਤੇਜ਼ੀ ਨਾਲ ਵਧੇਗੀ।
ਅੱਜੇ ਵੀ AQI 287, ਬਿਮਾਰੀਆਂ ਦੀ ਸੰਭਾਵਨਾ ਵਧੇਗੀ
ਇਸ ਵਾਰ ਦਸੰਬਰ ਅਖੀਰ ’ਚ ਵੀ ਚੰਡੀਗੜ੍ਹ ’ਚ ਪ੍ਰਦੂਸ਼ਣ ਘੱਟਣ ਦਾ ਨਾਂ ਨਹੀਂ ਲੈ ਰਿਹਾ। ਦੀਵਾਲੀ ਤੋਂ ਬਾਅਦ ਨਵੰਬਰ ’ਚ ਦੋ ਹਫ਼ਤਿਆਂ ਤੱਕ ਪ੍ਰਦੂਸ਼ਣ ਝੱਲਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੀ। ਏਅਰ ਕੁਆਲਿਟੀ ਇੰਡੈਕਸ 287 ਦੇ ਖ਼ਰਾਬ ਪੱਧਰ ’ਤੇ ਚੱਲ ਰਿਹਾ ਹੈ। ਰਾਤ ਨੂੰ ਸੈਕਟਰ-22 ਤੇ 53 ਦੇ ਆਲੇ-ਦੁਆਲੇ ਦੇ ਖੇਤਰ ’ਚ ਪੀ.ਐੱਮ.-2.5 ਤੇ ਪੀ.ਐੱਮ.-10 ਦਾ ਪੱਧਰ ਕਈ ਘੰਟਿਆਂ ਤੱਕ 400 ਤੋਂ ਉਪਰ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਠੰਢ ਵਧਣ ਨਾਲ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਬਿਮਾਰੀਆਂ ਦੀ ਸੰਭਾਵਨਾ ਵਧ ਜਾਵੇਗੀ।
ਇਹ ਵੀ ਪੜ੍ਹੋ- ਬੇਕਾਬੂ ਟਰੱਕ ਨੇ ਢਾਹਿਆ ਕਹਿਰ, ਲੋਕਾਂ ਨੂੰ ਪਾਈਆਂ ਭਾਜੜਾਂ, ਤੋੜ'ਤੇ ਖੰਭੇ, ਤਹਿਸ-ਨਹਿਸ ਕਰ'ਤੀਆਂ ਦੁਕਾਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e