ਸਰੀਰ ’ਤੇ ਟੈਟੂ ਬਣਵਾਉਣ ਵਾਲੇ ਨੌਜਵਾਨ ਦੀ ਡਾਕਟਰ ਨੇ MRI ਕਰਨ ਤੋਂ ਕੀਤੀ ਨਾਂਹ, ਭੜਕੇ ਨੌਜਵਾਨ ਨੇ ਕੀਤਾ ਹੰਗਾਮਾ
Tuesday, Feb 14, 2023 - 11:51 AM (IST)
ਅੰਮ੍ਰਿਤਸਰ (ਦਲਜੀਤ)- ਆਪਣੇ ਸਰੀਰ ’ਤੇ ਟੈਟੂ ਬਣਵਾਉਣ ਵਾਲੇ ਨੌਜਵਾਨ ਹੁਣ ਸਾਵਧਾਨ ਹੋ ਜਾਣ। ਭਵਿੱਖ ਵਿਚ ਜੇਕਰ ਕਿਸੇ ਨੌਜਵਾਨ ਨੂੰ ਗੰਭੀਰ ਬੀਮਾਰੀ ਹੁੰਦੀ ਹੈ ਤਾਂ ਐੱਮ. ਆਰ. ਆਈ. ਜੇ ਕਰਨੀ ਪਵੇ ਤਾਂ ਇਹ ਸੰਭਵ ਨਹੀਂ ਹੋਵੇਗਾ। ਟੈਸਟ ਲਈ ਮਸ਼ੀਨ ’ਚ ਦਾਖ਼ਲ ਹੁੰਦੇ ਹੀ ਨੌਜਵਾਨ ਦੇ ਟੈਟੂ ਨੂੰ ਅੱਗ ਲੱਗ ਜਾਵੇਗੀ। ਅਜਿਹਾ ਹੀ ਇਕ ਮਾਮਲਾ ਬੀਤੇ ਦਿਨ ਰੇਡੀਓਡਾਇਗਨੋਸਟਿਕ ਵਿਭਾਗ ਵਿਚ ਸਾਹਮਣੇ ਆਇਆ ਜਦੋਂ ਟੈਟੂ ਕਾਰਨ ਡਾਕਟਰਾਂ ਨੂੰ ਇਕ ਨੌਜਵਾਨ ਦੀ ਐੱਮ. ਆਰ. ਆਈ. ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਨੌਜਵਾਨ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ।
ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ
ਜਾਣਕਾਰੀ ਮੁਤਾਬਕ ਖੂਬਸੂਰਤ ਦਿਖਣ ਲਈ ਨੌਜਵਾਨ ਸਰੀਰ ’ਤੇ ਟੈਟੂ ਬਣਵਾ ਰਹੇ ਹਨ, ਇਸ ਟੈਟੂ ਦੇ ਬਹੁਤ ਖ਼ਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਟੈਟੂ ਕਾਰਨ ਐੱਮ. ਆਰ. ਆਈ. ਮਸ਼ੀਨ ਵਿਚ ਟੈਸਟ ਨਹੀਂ ਹੁੰਦੇ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਰੇਡੀਓਡਾਇਗਨੋਸਟਿਕ ਵਿਭਾਗ ਦੇ ਡਾਕਟਰਾਂ ਨੇ ਇਕ ਨੌਜਵਾਨ ਦੀ ਐੱਮ. ਆਰ. ਆਈ. ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਟੈਟੂ ਹੋਣ ਕਾਰਨ ਐੱਮ. ਆਰ. ਆਈ. ਨਹੀਂ ਹੋ ਸਕਦੀ, ਇਸ ’ਤੇ ਨੌਜਵਾਨ ਭੜਕ ਗਿਆ ਅਤੇ ਲਗਾਤਾਰ ਹੰਗਾਮਾ ਕਰਨ ਦੀ ਵਜ੍ਹਾ ਨਾਲ ਸਟਾਫ਼ ਨੇ ਉਸ ਨੂੰ ਐੱਮ. ਆਰ. ਆਈ. ਦੇ ਕਮਰੇ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਉਥੋਂ ਚਲਾ ਗਿਆ।
ਇਹ ਵੀ ਪੜ੍ਹੋ- ਪਠਾਨਕੋਟ ਬੱਸ ਸਟੈਂਡ 'ਤੇ ਬਣਿਆ ਦਹਿਸ਼ਤ ਦਾ ਮਾਹੌਲ, ਬੱਸ 'ਚ ਡਰਾਈਵਰ ਦੀ ਲਾਸ਼ ਵੇਖ ਡਰ ਗਏ ਲੋਕ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਟੈਟੂ ਕਾਰਨ ਐੱਮ. ਆਰ. ਆਈ. ਨਹੀਂ ਕੀਤੀ ਜਾ ਸਕਦੀ। ਜੇਕਰ ਉਹ ਅਜਿਹਾ ਕਰਦੇ ਤਾਂ ਨੌਜਵਾਨ ਦੇ ਸਰੀਰ ਵਿਚ ਭਿਆਨਕ ਜਲਣ ਹੋ ਸਕਦੀ ਸੀ। ਐੱਮ. ਆਰ. ਆਈ. ਦਾ ਇਹ ਨਿਯਮ ਹੈ ਕਿ ਕੋਈ ਵੀ ਸਰੀਰ ’ਤੇ ਧਾਤੂ ਦੀ ਵਸਤੂ ਨਹੀਂ ਹੋਣੀ ਚਾਹੀਦੀ। ਇੱਥੋਂ ਤੱਕ ਕਿ ਜਿਨ੍ਹਾਂ ਦੇ ਦੰਦਾਂ ਵਿਚ ਤਾਰਾਂ ਪਾਈਆਂ ਹੋਈਆਂ ਹਨ, ਉਨ੍ਹਾਂ ਦੀ ਐੱਮ. ਆਰ. ਆਈ. ਵੀ ਨਹੀਂ ਕੀਤੀ ਜਾਂਦੀ। ਅਜਿਹੇ ’ਚ ਨੌਜਵਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਟੈਟੂ ਬਣਵਾ ਕੇ ਉਹ ਆਪਣੇ ਸਰੀਰ ਦਾ ਪ੍ਰਦਰਸ਼ਨ ਕਰ ਸਕਦੇ ਹਨ ਪਰ ਜ਼ਿੰਦਗੀ ਦੇ ਕਿਸੇ ਮੋੜ ’ਤੇ ਜੇਕਰ ਐੱਮ. ਆਰ. ਆਈ. ਦੀ ਲੋੜ ਪਈ ਤਾਂ ਇਸ ਨੂੰ ਕਰਵਾ ਨਹੀਂ ਸਕਦੇ। ਵੈਸੇ ਵੀ ਬਿਮਾਰੀ ਕਿਸੇ ਵੀ ਸਮੇਂ ਕਿਸੇ ਨੂੰ ਵੀ ਘੇਰ ਸਕਦੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਭਰ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।