ਕੇਂਦਰੀ ਜੇਲ੍ਹ ਦਾ ਦੌਰਾ ਕਰਨ ਪਹੁੰਚੇ ਜ਼ਿਲ੍ਹਾ ਸ਼ੈਸ਼ਨ ਜੱਜ, ਨਾਬਾਲਗ ਕੈਦੀਆਂ ਨੂੰ ਬਾਲ ਸੁਧਾਰ ਘਰ ’ਚ ਕੀਤਾ ਜਾਵੇਗਾ ਤਬਦੀਲ
Friday, Feb 09, 2024 - 04:42 PM (IST)
ਅੰਮ੍ਰਿਤਸਰ (ਜਸ਼ਨ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਣਯੋਗ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਨੇ ਨਾਬਾਲਗ ਕੈਦੀਆਂ ਅਤੇ ਬੰਦੀਆਂ ਦੀ ਪਛਾਣ ਲਈ ਕੇਂਦਰੀ ਜੇਲ੍ਹ ਫਤਾਹਪੁਰ ਦਾ ਦੌਰਾ ਕੀਤਾ। ਉਨ੍ਹਾਂ ਜੇਲ੍ਹ ਵਿਚ ਤਾਇਨਾਤ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਬਾਲਗ ਕੈਦੀਆਂ ਦੀ ਪਛਾਣ ਉਨ੍ਹਾਂ ਦੀ ਰਿਕਾਰਡ ਅਤੇ ਸਰੀਰਕ ਮਾਪਦੰਡਾਂ ਤੋਂ ਲਗਾ ਕੇ ਬਾਲਗ ਕੈਦੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਇਨ੍ਹਾਂ ਨੂੰ ਜੇਲ੍ਹ ਤੋਂ ਬਾਲ ਸੁਧਾਰ ਘਰ ਤਬਦੀਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਦੇਖ ਹੁੰਦਾ ਰੌਂਦਾ ਪਰਿਵਾਰ
ਇਸ ਮੌਕੇ ਉਨ੍ਹਾਂ ਨੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਜਾਂਚ ਖੁਦ ਖਾਣਾ ਖਾ ਕੇ ਕੀਤੀ। ਉਨ੍ਹਾਂ ਜੇਲ੍ਹ ਕੰਟੀਨ ਦਾ ਦੌਰਾ ਕਰ ਕੇ ਸਫ਼ਾਈ ਅਤੇ ਹੋਰ ਪ੍ਰਬੰਧਾਂ ਦਾ ਮੌਕਾ ਦੇਖਿਆ। ਉਨ੍ਹਾਂ ਨੇ ਕੈਦੀਆਂ ਨਾਲ ਵੀ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਜੇਲ ਪ੍ਰਬੰਧਾਂ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ।
ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ
ਨਾਬਾਲਗ ਕੈਦੀਆਂ ਦੀ ਸ਼ਨਾਖਤ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ
ਦੱਸਣਯੋਗ ਹੈ ਕਿ ਸ਼ੈਸ਼ਨ ਜੱਜ ਦੀ ਅਗਵਾਈ ਹੇਠ ਨਾਬਾਲਗ ਕੈਦੀਆਂ ਦੀ ਸ਼ਨਾਖਤ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜੇਲ੍ਹਾਂ ਵਿਚ ਬੰਦ ਕੈਦੀ ਅਤੇ ਹਿਰਾਸਤੀ ਜਿਹੜੇ ਜੁਰਮ ਦੇ ਵੇਲੇ ਵੀ ਨਾਬਾਲਗ ਸਨ ਦੀ ਪਛਾਣ ਕਰਨ ਅਤੇ ਇਸ ਸਬੰਧੀ ਉਨ੍ਹਾਂ ਦੀ ਦਰਖਾਸਤ ਚਾਈਲਡ ਕੇਅਰ ਇੰਸਟੀਚਿਊਟ ਨੂੰ ਭੇਜਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਕੈਦੀ ਜਾਂ ਹਿਰਾਸਤੀ ਜੂਵੀਨਾਈਲ ਸਾਬਿਤ ਹੋਣ ਤਾਂ ਉਨ੍ਹਾਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਜਾਂ ਸੁਰੱਖਿਅਤ ਜਗਾ ਵਿਖੇ ਭੇਜਿਆ ਜਾ ਸਕੇ।
ਇਹ ਵੀ ਪੜ੍ਹੋ : PSEB ਪ੍ਰੀਖਿਆਵਾਂ ਲਈ ਵਿਭਾਗ ਨੇ ਖਿੱਚੀਆਂ ਤਿਆਰੀਆਂ, ਅੰਮ੍ਰਿਤਸਰ ਦੇ 238 ਕੇਂਦਰਾਂ ’ਚ ਵਿਦਿਆਰਥੀ ਦੇਣਗੇ ਪ੍ਰੀਖਿਆ
ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਰਸ਼ਪਾਲ ਸਿੰਘ ਨੇ ਇਸ ਤੋਂ ਇਲਾਵਾ ਹੋਰ ਸਾਰੇ ਕੈਦੀ ਜਾਂ ਹਿਰਾਸਤੀ ਜਿਹੜੇ 18 ਤੋਂ 22 ਸਾਲ ਦੀ ਉਮਰ ਵਿਚ ਲੱਗਦੇ ਹਨ ਉਨ੍ਹਾਂ ਦੀ ਵੀ ਸਕਰੂਟਨੀ ਕੀਤੀ ਜਾਵੇਗੀ ਅਤੇ ਉਨ੍ਹਾਂ ਵਿੱਚੋਂ ਵੀ ਜੇਕਰ ਕੋਈ ਜੂਵੀਨਾਈਲ ਨਿਕਲਦਾ ਹੈ ਤਾਂ ਉਸ ਦੀ ਵੀ ਉਕਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਅਧੀਨ ਉਨ੍ਹਾਂ ਵੱਲੋਂ ਜੇਲ੍ਹ ਵਿਜ਼ਟਿੰਗ ਲਾਇਰ ਅਤੇ ਪੀ. ਐੱਲ. ਵੀ ਦੀ ਵੀ ਡਿਊਟੀ ਲਗਾਈ ਗਈ ਹੈ ਜਿਹੜੇ ਕਿ ਲਗਾਤਾਰ ਜੇਲ੍ਹਾਂ ਵਿਚ ਜਾ ਕੇ ਨਿਰਧਾਰਿਤ ਪ੍ਰਾਫਰਮੇ ’ਤੇ ਜਾਣਕਾਰੀ ਇਕੱਤਰ ਕਰਨਗੇ ਅਤੇ ਬਣਦੀ ਕਾਰਵਾਈ ਕਰਨਗੇ। ਇਹ ਮੁਹਿੰਮ ਪੂਰਾ ਮਹੀਨਾ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8