ਪਠਾਨਕੋਟ ਦੇ ਚੱਕੀ ਰੇਲਵੇ ਪੁਲ ਦੀ ਮਿਆਦ ਫਿਰ ਵਧੀ, ਦਰਿਆ 'ਚ ਪਾਣੀ ਆਉਣ ਕਾਰਨ ਕੰਮ ਹੋਇਆ ਪ੍ਰਭਾਵਿਤ

Monday, Feb 12, 2024 - 02:21 PM (IST)

ਪਠਾਨਕੋਟ- ਪੰਜਾਬ ਤੋਂ ਹਿਮਾਚਲ ਦੀ ਕਾਂਗੜਾ ਘਾਟੀ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਪਠਾਨਕੋਟ-ਜੋਗਿੰਦਰ ਨਗਰ ਨੈਰੋ ਗੇਜ ਰੇਲ ਲਾਈਨ ਦੀਆਂ 14 ਟਰੇਨਾਂ ਡੇਢ ਸਾਲ ਤੋਂ ਬੰਦ ਪਈਆਂ ਹਨ। ਜਿਸ ਕਾਰਨ ਪਠਾਨਕੋਟ ਤੋਂ ਕਾਂਗੜਾ ਘਾਟੀ ਤੱਕ ਸਸਤੇ ਕਿਰਾਏ 'ਤੇ ਰੋਜ਼ਾਨਾ ਜਾਣ ਵਾਲੇ 10 ਹਜ਼ਾਰ ਲੋਕਾਂ ਦਾ ਸਫ਼ਰ ਅਕਤੂਬਰ ਜਾਂ ਨਵੰਬਰ ਤੋਂ ਹੀ ਮੁੜ ਸ਼ੁਰੂ ਹੋ ਸਕੇਗਾ, ਕਿਉਂਕਿ ਚੱਕੀ ਦਰਿਆ 'ਤੇ ਬਣ ਰਹੇ ਉੱਚ ਪੱਧਰੀ ਪੁਲ ਦਾ ਕੰਮ ਸਿਰਫ਼ 55 ਫ਼ੀਸਦੀ ਹੀ ਪੂਰਾ ਹੋਇਆ ਹੈ। ਪੁਲ ਦੇ ਮੁਕੰਮਲ ਹੋਣ ਦੀ ਮਿਤੀ ਮਾਰਚ ਤੋਂ ਸਤੰਬਰ 2024 ਤੱਕ ਵਧਾ ਦਿੱਤੀ ਗਈ ਹੈ। ਚੱਕੀ ਦਰਿਆ ਵਿੱਚ ਲਗਾਤਾਰ ਹੜ੍ਹ ਆਉਣ ਕਾਰਨ ਕੰਮ ਪ੍ਰਭਾਵਿਤ ਹੁੰਦਾ ਰਹਿੰਦਾ ਹੈ। 

ਇਹ ਵੀ ਪੜ੍ਹੋ : ਅੱਜ ਗੁਰਦਾਸਪੁਰ ਪਹੁੰਚਣਗੀਆਂ ਪੰਜਾਬ ਦੀਆਂ ਝਾਕੀਆਂ, ਰਾਤ ਨੂੰ ਜ਼ਿਲ੍ਹੇ 'ਚ ਹੀ ਹੋਵੇਗਾ ਠਹਿਰਾਅ

ਪਠਾਨਕੋਟ ਤੋਂ ਜੋਗਿੰਦਰ ਨਗਰ ਰੇਲ ਲਾਈਨ ਨੂੰ ਹਿਮਾਚਲ ਨਾਲ ਜੋੜਨ ਵਾਲਾ ਚੱਕੀ ਦਰਿਆ 'ਤੇ ਬਣਿਆ 97 ਸਾਲ ਪੁਰਾਣਾ 800 ਮੀਟਰ ਲੰਬਾ ਪੁਲ 20 ਅਗਸਤ, 2022 ਨੂੰ ਢਹਿ ਗਿਆ ਸੀ, ਜਿਸ ਤੋਂ ਬਾਅਦ ਰੇਲ ਆਵਾਜਾਈ ਬੰਦ ਹੈ। ਰੇਲਵੇ ਚੱਕੀ 'ਤੇ ਨਵਾਂ ਪੁਲ ਆਈਆਈਟੀ ਰੁੜਕੀ ਵੱਲੋਂ ਤਿਆਰ ਕੀਤੇ ਨਵੇਂ ਡਿਜ਼ਾਈਨ ’ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਪਹਿਲੇ 12 ਖੰਭਿਆਂ ਦੀ ਤਕਨੀਕ ਬਦਲੀ ਗਈ ਹੈ ਅਤੇ ਸਿਰਫ਼ 7 ਸਪੈਨ ਅਤੇ 8 ਪਿੱਲਰ ਹੀ ਬਣਾਏ ਜਾ ਰਹੇ ਹਨ। ਹੁਣ ਰੇਲ ਮੰਤਰਾਲੇ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਸਤੰਬਰ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਉਸਾਰੀ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ ਪਰ ਚੱਕੀ ਦੇ ਵਾਰ-ਵਾਰ ਪਾਣੀ ਭਰਨ ਕਾਰਨ ਉਸਾਰੀ ਪ੍ਰਭਾਵਿਤ ਹੋਈ ਹੈ। ਪੁਲ ਦੇ ਨਾਲ ਹੀ ਹਾਈਵੇਅ ਅਥਾਰਟੀ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਚੈਕ ਡੈਮ ਬਣਾਇਆ ਜਾ ਰਿਹਾ ਹੈ, ਜਿਸ ਦੀ ਰਿਟੇਨਿੰਗ ਵਾਲ ਵੀ ਬਣਾਈ ਜਾ ਰਹੀ ਹੈ ਤਾਂ ਜੋ ਪਾਣੀ ਦੇ ਵਹਾਅ ਨੂੰ ਘੱਟ ਕਰਕੇ ਤਿੰਨਾਂ ਪੁਲਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News