ਕਾਰ ਨੇ ਸਡ਼ਕ ਪਾਰ ਕਰਦੇ ਬਜ਼ੁਰਗ ਨੂੰ ਮਾਰੀ ਟੱਕਰ, ਮੌਤ

09/18/2019 7:53:39 PM

ਗੁਰਦਾਸਪੁਰ,(ਹਰਮਨਪ੍ਰੀਤ, ਵਿਨੋਦ)- ਬੀਤੀ ਸ਼ਾਮ ਸਠਿਆਲੀ ਪੁਲ ਨੇਡ਼ੇ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ 80 ਸਾਲਾ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਰੀਫ ਮਸੀਹ ਪੁੱਤਰ ਬੂਟੀ ਮਸੀਹ ਵਾਸੀ ਪਿੰਡ ਔਜਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪੁੱਤਰ ਸਾਬੇ ਨੇ ਦੱਸਿਆ ਕਿ ਉਸ ਦਾ ਪਿਤਾ ਸਠਿਆਲੀ ਵਿਖੇ ਆਪਣੀ ਦੋਹਤੀ ਦੇ ਵਿਆਹ ਗਿਆ ਸੀ ਅਤੇ ਬੀਤੀ ਸ਼ਾਮ ਸਠਿਆਲੀ ਪੁਲ ਨੇਡ਼ੇ ਅਚਾਨਕ ਘਰੋਂ ਬਾਹਰ ਨਿਕਲਿਆ ਸੀ ਕਿ ਸਡ਼ਕ ਪਾਰ ਕਰਨ ਮੌਕੇ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਕਾਰ ਸਮੇਤ ਫਰਾਰ ਹੋ ਗਿਆ। ਬਾਅਦ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪਤਾ ਲੱਗਾ ਕਿ ਟੱਕਰ ਮਾਰਨ ਵਾਲੀ ਕਾਰ ਸਵਿਫਟ ਸੀ, ਜਿਸ ਦਾ ਰੰਗ ਚਿੱਟਾ ਸੀ। ਇਸ ਦੌਰਾਨ ਸਫੀਕ ਮਸੀਹ ਦੀ ਮੌਕੇ ’ਤੇ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।


Bharat Thapa

Content Editor

Related News