ਤਰਨ ਤਾਰਨ: ਐਕਸਾਈਜ਼ ਤੇ ਪੁਲਸ ਦੀ ਸਾਂਝੀ ਟੀਮ ਨੇ ਸਰੱਹਦੀ ਪਿੰਡਾਂ ’ਚ ਕੀਤੀ ਛਾਪੇਮਾਰੀ, 6 ਗ੍ਰਿਫ਼ਤਾਰ

08/05/2021 4:51:48 PM

ਤਰਨ ਤਾਰਨ (ਰਮਨ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਐਕਸਾਈਜ਼ ਅਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ’ਚ ਛਾਪੇਮਾਰੀ ਕਰਦੇ ਹੋਏ 640 ਕਿਲੋ ਲਾਹਣ ਅਤੇ 1,00,500 ਐੱਮ. ਐੱਲ. ਨਾਜਾਇਜ਼ ਸ਼ਰਾਬ, 7 ਡਰੰਮ ਅਤੇ 5 ਕੰਨਟੇਨਰਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਲੋਂ ਲੱਗਜਰੀ ਕਾਰਾਂ ਰਾਹੀਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ, ਜਿਨ੍ਹਾਂ ਖਿਲਾਫ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਬਠਿੰਡਾ ਦੇ ਬਾਲਿਆਂਵਾਲੀ 'ਚ ਰੂਹ ਕੰਬਾਊ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ

PunjabKesari

ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਐਕਸਾਈਜ਼ ਨਵਜੋਤ ਭਾਰਤੀ ਨੇ ਦੱਸਿਆ ਕਿ ਐਕਸਾਈਜ਼ ਮਹਿਕਮੇ ਦੇ ਕਮਿਸ਼ਨਰ ਰਜਤ ਅਗਰਵਾਲ ਦੇ ਹੁਕਮਾਂ ਅਤੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਅੰਦਰ ਸ਼ੁਰੂ ਕੀਤੇ ਆਪ੍ਰੇਸ਼ਨ ਰੈੱਡ ਰੋਸ ਤਹਿਤ ਬੁੱਧਵਾਰ ਪੁਲਸ ਕਰਮਚਾਰੀਆਂ ਅਤੇ ਐਕਸਾਈਜ਼ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਸਰੱਹਦੀ ਇਲਾਕਿਆਂ ’ਚ ਅਚਾਣਨ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ ਵੱਲੋਂ ਪਿੰਡ ਕਲਸੀਆਂ ਕਲਾਂ ਵਿਖੇ ਬਲਦੇਵ ਸਿੰਘ ਪੁੱਤਰ ਬਲਕਾਰ ਸਿੰਘ ਦੇ ਘਰੋਂ 37500 ਐੱਮ. ਐੱਲ. ਨਾਜਾਇਜ਼ ਸ਼ਰਾਬ, ਰਣਧੀਰ ਸਿੰਘ ਪੁੱਤਰ ਗੋਰਾ ਸਿੰਘ ਪਾਸੋਂ 50 ਕਿਲੋ ਲਾਹਣ ਅਤੇ ਹੀਰਾ ਸਿੰਘ ਪੁੱਤਰ ਗੋਰਾ ਸਿੰਘ ਪਾਸੋਂ 60 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ 

ਇਸੇ ਤਰ੍ਹਾਂ ਪਿੰਡ ਸਾਂਧਰਾ ਵਿਖੇ ਛਾਪੇਮਾਰੀ ਦੌਰਾਨ ਸੁਖਪਾਲ ਸਿੰਘ ਪੁੱਤਰ ਹਰਦੇਵ ਸਿੰਘ ਪਾਸੋਂ 300 ਕਿਲੋ ਲਾਹਣ ਅਤੇ 52500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਭਾਰਤੀ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਸਾਂਧਰਾ ਵਿਖੇ ਲਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਦੇ ਘਰੋਂ 200 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤੀਸਰੀ ਰੇਡ ਪਿੰਡ ਮਾੜੀ ਮੇਘਾ ਵਿਖੇ ਕਰਦੇ ਹੋਏ ਗੁਰਜੰਟ ਸਿੰਘ ਪੁੱਤਰ ਗੁਰਭੇਜ ਸਿੰਘ ਦੇ ਘਰੋਂ 40 ਕਿਲੋ ਲਾਹਣ ਅਤੇ ਗੁਰਲਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਘਰੋਂ 40 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਥਾਣਾ ਖਾਲਡ਼ਾ ਅਤੇ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰਦੇ ਹੋਏ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਲੋਂ ਇਲਾਕੇ ਅੰਦਰ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਕਾਰੋਬਾਰ ਲੱਗਜਰੀ ਕਾਰਾਂ ਰਾਹੀਂ ਕੀਤਾ ਜਾਂਦਾ ਸੀ। ਇਸ ਮੌਕੇ ਇੰਸਪੈਕਟਰ ਜਤਿੰਦਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News