ਸਿਮਰਨ ਚਲਾਣਾ ਨੇ ਜੱਜ ਬਣ ਕੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ, ਪੰਜਾਬ ’ਚੋਂ 9ਵਾਂ ਸਥਾਨ ਕੀਤਾ ਹਾਸਲ
Saturday, Oct 14, 2023 - 02:56 PM (IST)
ਬਟਾਲਾ (ਬੇਰੀ)- ਬੀਤੇ ਦਿਨੀਂ ਪੀ. ਪੀ. ਐੱਸ. ਸੀ. ਵੱਲੋਂ ਜੁਡੀਸ਼ੀਅਰੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ’ਚ ਸਿਰਮਨ ਚਲਾਣਾ ਨੇ ਪੰਜਾਬ ’ਚੋਂ 9ਵਾਂ ਸਥਾਨ ਪ੍ਰਾਪਤ ਕਰਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿਮਰਨ ਚਲਾਣਾ ਦੇ ਪਿਤਾ ਸ਼ਾਮ ਲਾਲ ਚਲਾਣਾ ਜੋ ਕਿ ਬਤੌਰ ਐਡੀਸ਼ਨਲ ਡਿਸਟ੍ਰਿਕ ਤੇ ਸੈਸ਼ਨ ਜੱਜ ਰੂਪਨਗਰ ਵਿਖੇ ਕਾਰਜ ਕਰ ਰਹੇ ਹਨ, ਦੀ ਧੀ ਨੇ ਵੀ ਅੱਜ ਪੀ. ਸੀ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਰਾਜਪਾਲ ਪੁਰੋਹਿਤ ਵੱਲੋਂ ਗ੍ਰਾਮ ਰੱਖਿਆ ਕਮੇਟੀਆਂ ਲਈ ਵੱਡੇ ਇਨਾਮਾਂ ਦਾ ਐਲਾਨ
ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨ ਚਲਾਣਾ ਨੇ ਦੱਸਿਆ ਕਿ ਉਸ ਦੇ ਨਾਨਾ ਐੱਮ. ਐੱਮ. ਕਪੂਰ ਜੋ ਇਕ ਆਈ.ਪੀ.ਐੱਸ. ਅਫ਼ਸਰ ਸਨ, ਦਾਦਾ ਲੇਖ ਰਾਜ ਚਲਾਣਾ ਜੋ ਮਲੋਟ ਸ਼ਹਿਰ ਦੇ ਇਕ ਨਾਮਵਰ ਉਦਯੋਗਪਤੀ ਸਨ ਅਤੇ ਉਨ੍ਹਾਂ ਦੇ ਪਿਤਾ ਸ਼ਾਮ ਲਾਲ ਚਲਾਣਾ ਅਤੇ ਉਨ੍ਹਾਂ ਦੀ ਮਾਤਾ ਅੰਜੂ ਚਲਾਣਾ ਉਨ੍ਹਾਂ ਦੇ ਪ੍ਰੇਰਨਾ ਸ੍ਰੋਤ ਹਨ। ਉਨ੍ਹਾਂ ਕਿਹਾ ਕਿ ਉਹ ਜੱਜ ਬਣ ਕੇ ਸਮਾਜ ਦੀ ਸੇਵਾ ਕਰਨਗੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਤਤਪਰ ਰਹਿਣਗੇ।
ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8