ਲੁਟੇਰੇ ਵਪਾਰੀ ਕੋਲੋਂ ਸਕੂਟਰੀ ਤੇ 57 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ

Thursday, Sep 20, 2018 - 03:31 AM (IST)

ਲੁਟੇਰੇ ਵਪਾਰੀ ਕੋਲੋਂ ਸਕੂਟਰੀ ਤੇ 57 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ

ਪੱਟੀ,   (ਪਾਠਕ)-  ਹਰੀਸ਼ ਕੁਮਾਰ ਪੁੱਤਰ ਖਰੈਤੀ ਲਾਲ ਵਾਸੀ ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੱਸਿਆ ਕਿ ਮੈਂ ਵੱਡੀ ਮੰਡੀ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹਾਂ ਅਤੇ ਮੇਰਾ  ਪਿੰਡਾਂ ’ਚ  ਸਾਮਾਨ ਸਪਲਾਈ ਕਰਨ ਦਾ ਕਾਰੋਬਾਰ ਹੈ। ਅੱਜ ਸਵੇਰੇ ਮੈਂ ਕਸਬਾ ਸਰਹਾਲੀ ਤੋਂ ਵਾਪਸ ਕੈਰੋਂ ਪਿੰਡ ਨੂੰ ਜਾ ਰਿਹਾ ਸੀ ਤਾ ਸਰਹਾਲੀ-ਸ਼ਕਰੀ ਮਾਰਗ ’ਤੇ ਚਾਰ ਨੌਜਵਾਨ ਦੋ ਪਲਸਰ ਮੋਟਰਸਾਈਕਲਾਂ ਦੇ ਆਏ ਤੇ ਆਉਂਦੇ ਹੀ ਮੇਰੀ ਸਕੂਟਰੀ ਅੱਗੇ ਮੋਟਰਸਾਈਕਲ ਲਾ ਕੇ ਮੇਰੇ ਮੋਢੇ ’ਤੇ ਰਾਡ ਰੱਖੀ ਅਤੇ ਧਮਕਾ ਕੇ ਮੇਰੀ ਸਕੂਟਰੀ ਅਤੇ ਅੰਦਰ ਪਏ 57 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ  ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਰਹਾਲੀ ਵਿਖੇ ਸੂਚਨਾ ਦਿੱਤੀ ਗਈ ਹੈ। ਇਸ ਸਬੰਧੀ ਡੀ. ਐੱਸ. ਪੀ. ਸੋਹਨ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਹੈ ਸ਼ਕਰੀ ਨੇਡ਼ੇ ਵਾਰਦਾਤ ਹੋਈ ਹੋਈ ਹੈ, ਜਿਸ ਸਬੰਧੀ ਪੁਲਸ ਸਰਹਾਲੀ ਦੇ ਮੁਲਾਜ਼ਮ ਜਾਂਚ ਕਰ ਰਹੇ ਹਨ।  


Related News