ਪੁਲਸ ਨੇ ਕਾਬੂ ਕੀਤੇ ਲਗਜ਼ਰੀ ਗੱਡੀ ਵਾਲੇ ਲੁਟੇਰੇ, ਗੰਨ ਪੁਆਇੰਟ ''ਤੇ ਲੁੱਟੇ 2 ਮੋਬਾਈਲ, ਸੋਨੇ ਦੀ ਚੇਨ ਤੇ ਨਕਦੀ ਬਰਾਮਦ
Wednesday, Jun 18, 2025 - 07:56 AM (IST)

ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼) : ਜ਼ਿਲ੍ਹਾ ਰੂਪਨਗਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਨੇ ਲਗਜ਼ਰੀ ਕਾਰ ਵਿੱਚ ਸਵਾਰ ਲੁਟੇਰਿਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਬੂ ਕਰ ਲਿਆ। ਬੀਤੀ 7 ਜੂਨ ਨੂੰ ਹਿਮਾਚਲ ਪ੍ਰਦੇਸ਼ ਤੋਂ ਪਰਤ ਕੇ ਆਪਣੇ ਘਰ ਜਾਂਦੇ ਹੋਏ ਕਾਰ ਸਵਾਰ ਵਿਅਕਤੀਆਂ ਨੂੰ ਕੀਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਡਾਡੀ ਕੋਲ ਲੁਟੇਰਿਆਂ ਵੱਲੋਂ ਰਾਤ ਨੂੰ 10 ਵਜੇ ਘੇਰ ਕੇ ਗੰਨ ਪੁਆਇੰਟ 'ਤੇ ਉਹਨਾਂ ਦੀ ਨਕਦੀ, ਸੋਨੇ ਦੀ ਚੇਨ, ਮੋਬਾਈਲ ਫੋਨ ਅਤੇ ਕੁਝ ਪੈਸੇ ਚੋਰੀ ਕਰ ਲਏ ਗਏ ਸਨ ਜੋ ਇੱਕ ਹਫਤੇ ਦੇ ਵਿੱਚ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਨੇ ਕਾਬੂ ਕਰ ਲਏ ਹਨ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਆਖਿਰ ਮਿਲ ਗਈ ਖ਼ੁਸ਼ਖਬਰੀ
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਜੇ ਸਿੰਘ ਅਤੇ ਥਾਣਾ ਕੀਰਤਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਕਿ ਆਈ20 ਕਾਰ ਵਿੱਚ ਸਵਾਰ ਚਾਰ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਬਾਬਤ ਅੱਜ ਥਾਣਾ ਕੀਰਤਪੁਰ ਸਾਹਿਬ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਸ੍ਰੀ ਅਜੇ ਸਿੰਘ ਉਪ ਕਪਤਾਨ ਪੁਲਸ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਕੇਸ ਨੰ. 57 ਮਿਤੀ 08-06-2025 u/s 307, 304, 126(2) BNS ਥਾਣਾ ਕੀਰਤਪੁਰ ਸਾਹਿਬ ਦਰਜ ਕੀਤਾ ਗਿਆ ਸੀ। ਵਾਰਦਾਤ ਦੇ 7 ਦਿਨਾਂ ਦੇ ਅੰਦਰ ਹੀ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਦੀਪਕ ਸੈਣੀ ਪੁੱਤਰ ਸ਼ਿਵ ਦੇਵ ਸਿੰਘ ਸੈਣੀ ਮਕਾਨ ਨੰਬਰ 264 ਗਲੀ ਨੰਬਰ 4 ਹੀਰਾ ਮਹਿਲ ਕਾਲੋਨੀ ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ, ਏਕਮਜੋਤ ਸਿੰਘ ਉਰਫ ਗੱਗੂ ਪੁੱਤਰ ਮਨਦੀਪ ਸਿੰਘ ਵਾਸੀ # 09 ਗਲੀ ਨੰ: 01 ਸੰਗਤਪੁਰਾ ਮੁਹਲਾ, ਨੇੜੇ ਪਟਿਆਲਾ ਗੇਟ ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ, ਵਰਿੰਦਰ ਸਿੰਘ ਉਰਫ ਬਿੰਦਰੀ ਪੁੱਤਰ ਮਲਕੀਤ ਸਿੰਘ ਵਾਸੀ # 71, ਗਲੀ ਨੰਬਰ 08, ਘੁੰਮਣ ਨਗਰ ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਅਤੇ ਅਨਮੋਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਿਧਸਰ ਕਾਲੋਨੀ ਪਿੰਡ ਅਲੋਰਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾਈ ਦੀ ਨਵੀਂ ਲਹਿਰ! ਪੈਟਰੋਲ-ਡੀਜ਼ਲ ਤੋਂ ਲੈ ਕੇ ਖਾਣ-ਪੀਣ ਤੱਕ ਸਭ ਕੁਝ ਹੋ ਸਕਦੈ ਮਹਿੰਗਾ, ਜਾਣੋ ਵਜ੍ਹਾ
ਦੋਸ਼ੀਆਂ ਪਾਸੋਂ 2 ਪਿਸਤੌਲ 32 ਬੋਰ ਸਮੇਤ 04 ਜ਼ਿੰਦਾ ਰੌਂਦ 32 ਬੋਰ, 2 ਖੋਹ ਕੀਤੇ ਮੋਬਾਈਲ ਫੋਨ (IPHONE-12, OPPO) ਅਤੇ ਵਾਰਦਾਤ ਵਿਚ ਵਰਤੀ ਕਾਰ i-20 ਨੰਬਰੀ HP 93 5454 ਬਰਾਮਦ ਹੋਈ। ਦੋਸ਼ੀਆਂ ਦਾ ਡੋਪ ਟੈਸਟ ਕਰਾਇਆ ਗਿਆ ਜੋ ਸਾਰਿਆਂ ਦਾ ਟੈਸਟ ਐੱਫਆਈਆਰ ਨੰ. 62 ਮਿਤੀ 17-06-2025 u/s 27-61-85 NDPS Act ਥਾਣਾ ਕੀਰਤਪੁਰ ਸਾਹਿਬ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀ ਵਾਰਦਾਤਾਂ ਕਰਨ ਦੇ ਆਦੀ ਹਨ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਕੱਦਮਾ ਹਜਾ ਵਿੱਚ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8