ਲੜਕੀ ਤੋਂ ਪਰਸ ਖੋਹ ਕੇ ਭੱਜਣ ਵਾਲਾ ਚੜ੍ਹਿਆ ਪੁਲਸ ਅੜੀਕੇ
Monday, Jun 23, 2025 - 08:53 PM (IST)

ਬਰੇਟਾ (ਬਾਂਸਲ) : ਸਥਾਨਕ ਡੀਏਵੀ ਸਕੂਲ ਦੇ ਨਜ਼ਦੀਕ ਜਾ ਰਹੀਆਂ ਦੋ ਨੌਜਵਾਨ ਲੜਕੀਆਂ ਦੇ ਵਿੱਚੋ ਇੱਕ ਲੜਕੀ ਦੇ ਹੱਥ ਵਿੱਚ ਫੜ੍ਹੇ ਪਰਸ ਨੂੰ ਚੋਰ ਲੁੱਟ ਕੇ ਫ਼ਰਾਰ ਹੋ ਗਿਆ ਤਾਂ ਮੌਕੇ 'ਤੇ ਗਸ਼ਤ ਕਰ ਰਹੀ ਬਰੇਟਾ ਪੁਲਸ ਨੇ ਚੋਰ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਨਸ਼ੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸ਼ਾਮ 6.30 ਦੇ ਕਰੀਬ ਦੋ ਲੜਕੀਆਂ ਡੀਏਵੀ ਸਕੂਲ ਵਾਲੀ ਸਾਇਡ ਤੋਂ ਬਾਜ਼ਾਰ ਵੱਲ ਜਾ ਰਹੀਆਂ ਸਨ ਤਾਂ ਇੱਕ ਨੌਜਵਾਨ ਆਇਆ ਜਿਸਨੇ ਆਪਣਾ ਮੂੰਹ ਲਪੇਟ ਰੱਖਿਆ ਸੀ ਅਤੇ ਇੱਕ ਲੜਕੀ ਦੇ ਹੱਥ ਵਿੱਚੋ ਪਰਸ ਖੋਹਕੇ ਭੱਜਣ ਲੱਗਾ। ਜਿਸ 'ਤੇ ਸਾਡੀ ਨਜ਼ਰ ਪਈ ਅਤੇ ਅਸੀ ਉਸ ਪਿੱਛੇ ਗੱਡੀ ਲਗਾ ਲਈ ਅਤੇ ਥੋੜ੍ਹੀ ਹੀ ਦੂਰੀ ਤੇ ਜਾ ਕੇ ਚੋਰ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਮਲਜ਼ਮ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਲੜਕੀ ਦਾ ਪਰਸ ਬਰਾਮਦ ਕਰ ਕੇ ਉਸ ਨੂੰ ਵਾਪਸ ਦਿਵਾਇਆ ਤੇ ਆਰੋਪੀ ਵਿਰੁੱਧ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e