ਸਿਵਲ ਹਸਪਤਾਲ ਤੋਂ ਰੈਫਰ ਔਰਤ ਨੇ 108 ਐਂਬੂਲੈਂਸ ’ਚ ਬੱਚੀ ਨੂੰ ਦਿੱਤਾ ਜਨਮ

Monday, Jan 29, 2024 - 12:42 PM (IST)

ਸਿਵਲ ਹਸਪਤਾਲ ਤੋਂ ਰੈਫਰ ਔਰਤ ਨੇ 108 ਐਂਬੂਲੈਂਸ ’ਚ ਬੱਚੀ ਨੂੰ ਦਿੱਤਾ ਜਨਮ

ਬਟਾਲਾ (ਸਾਹਿਲ) : ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤੇ ਗਏ ਡਿਲਵਿਰੀ ਕੇਸ ’ਚ ਇਕ ਔਰਤ ਵੱਲੋਂ 108 ਐਂਬੂਲੈਂਸ ਵਿਚ ਬੱਚੀ ਨੂੰ ਜਨਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਦੇ ਈ. ਐੱਮ. ਟੀ. ਗੁਰਪ੍ਰੀਤ ਸਿੰਘ ਅਤੇ ਪਾਇਲਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਔਰਤ ਬਨਦੇਵੀ ਪਤਨੀ ਕਮਲੇਸ਼ ਵਾਸੀ ਬਟਾਲਾ ਨੂੰ ਇਸਦੇ ਪਰਿਵਾਰਕ ਮੈਂਬਰਾਂ ਨੇ ਡਿਲਵਿਰੀ ਕੇਸ ਵਾਸਤੇ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਸੀ, ਜਿਥੇ ਇਸ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਲਈ 108 ਐਂਬੂਲੈਂਸ ਰਾਹੀਂ ਰੈਫਰ ਕਰ ਦਿੱਤਾ।

 ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ

ਉਕਤ ਐਂਬੂਲੈਂਸ ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਜਦੋਂ ਉਹ ਉਕਤ ਔਰਤ ਨੂੰ ਅੰਮ੍ਰਿਤਸਰ ਡਿਲਵਿਰੀ ਲਈ ਲਿਜਾ ਰਹੇ ਸਨ ਤਾਂ ਰਸਤੇ ਵਿਚ ਉਕਤ ਔਰਤ ਨੇ ਇਕ ਤੰਦਰੁਸਤ ਬੱਚੀ ਨੂੰ 108 ਐਂਬੂਲੈਂਸ ਵਿਚ ਜਨਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਜੱਚਾ-ਬੱਚਾ ਦੋਵੇਂ ਠੀਕ-ਠਾਕ ਹਨ।

 ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News