2 ਸਾਲਾ ਬੱਚੀ ਦੀ ਲਾਸ਼ ਰੱਖ ਕੇ DSP ਦਫ਼ਤਰ ਦਾ ਘਿਰਾਓ, ਮਾਂ ''ਤੇ ਹੀ ਲੱਗ ਰਹੇ ਗੰਭੀਰ ਦੋਸ਼
Friday, Dec 08, 2023 - 04:09 AM (IST)
ਲੋਪੋਕੇ (ਸਤਨਾਮ): ਪਿਛਲੇ ਦਿਨੀ ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਸਰਹੱਦੀ ਪਿੰਡ ਕੱਕੜ ਵਿਖੇ ਛੋਟੀ ਦੋ ਸਾਲਾਂ ਦੇ ਕਰੀਬ ਬੱਚੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਸੀ। ਬੱਚੀ ਦੇ ਪਿਤਾ ਨੇ ਆਪਣੀ ਪਤਨੀ 'ਤੇ ਇਹ ਦੋਸ਼ ਲਗਾਏ ਸਨ ਕਿ ਮੇਰੀ ਪਤਨੀ ਅਤੇ ਬੱਚੀ ਦੀ ਮਾਂ ਲਛਮੀ ਵੱਲੋਂ ਘਰੋਂ ਭੱਜਣ ਦੀ ਨੀਅਤ ਨਾਲ ਸਾਡੇ ਸਾਰੇ ਪਰਿਵਾਰ ਸਮੇਤ ਬੱਚੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਵਾਅਦਾ ਨਿਭਾਉਣ ਜਾ ਰਹੀ ਮਾਨ ਸਰਕਾਰ, ਇਸੇ ਹਫ਼ਤੇ ਤੋਂ ਸ਼ੁਰੂ ਹੋਵੇਗੀ ਇਹ ਸਕੀਮ
ਅੱਜ ਬੱਚੀ ਦੇ ਪਿਤਾ ਹੀਰਾ ਸਿੰਘ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੇ ਇਨਸਾਫ ਨਾ ਮਿਲਦਾ ਵੇਖ ਬੱਚੀ ਦੀ ਲਾਸ਼ ਨੂੰ ਡੀ.ਐੱਸ.ਪੀ ਅਟਾਰੀ ਦੇ ਦਫ਼ਤਰ ਸਾਹਮਣੇ ਰੱਖ ਕੇ ਸਿਆਸੀ ਸ਼ਹਿ ਤੇ ਪੁਲਸ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਮਾਸੂਮ ਬੱਚੀ ਨਿਮਰਤ ਨੂੰ ਇਨਸਾਫ ਨਹੀਂ ਮਿਲਦਾ, ਓਨਾ ਚਿਰ ਬੱਚੀ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8