ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਕਾਲਜ ਵਿਦਿਆਰਥਣ ਮਨਪ੍ਰੀਤ ਦੀ ਮੌਤ
Saturday, Sep 12, 2026 - 11:00 AM (IST)
ਝਬਾਲ (ਨਰਿੰਦਰ)- ਬੀਤੇ ਦੋ ਦਿਨ ਪਹਿਲਾਂ ਸੂਆ ਪੁਲ ਬਘਿਆੜੀ ਨੇੜੇ ਪਿੰਡ ਠੱਠੀ ਸੋਹਲ ਨੂੰ ਜਾਂਦੀ ਸੜਕ ’ਤੇ ਐਕਟਿਵਾ ਅਤੇ ਕਾਰ ਵਿਚਕਾਰ ਹੋਏ ਜ਼ਬਰਦਸਤ ਐਕਸੀਡੈਂਟ ਵਿਚ ਐਕਟਿਵਾ ਚਲਾ ਰਹੇ ਵਿਅਕਤੀ ਬਲਵਿੰਦਰ ਸਿੰਘ ਵਾਸੀ ਸੋਹਲ ਦੀ ਮੌਕੇ ’ਤੇ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪਿੱਛੇ ਬੈਠੀ ਉਸਦੇ ਸਾਲੇ ਦੀ ਲੜਕੀ ਮਨਪ੍ਰੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਘਰਿਆਲਾ, ਜੋ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਪੜ੍ਹਦੀ ਸੀ, ਗੰਭੀਰ ਜ਼ਖਮੀ ਹੋਣ ’ਤੇ ਜੇਰੇ ਇਲਾਜ ਹਸਪਤਾਲ ਦਾਖਲ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ
ਇਸ ਸਮੇਂ ਪਰਿਵਾਰ ਨਾਲ ਨਾਲ ਇਸ ਅਹਿੰਸਾ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਸੀ. ਕਾਂਗਰਸੀ ਆਗੂ ਦਵਿੰਦਰ ਸਿੰਘ ਲਾਲੀ ਢਾਲਾ, ਜ਼ਿਲਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਕਾਲਜ ਪ੍ਰਿੰਸੀਪਲ ਡਾ. ਕਰਨਜੀਤ ਸਿੰਘ ਬੇਦੀ, ਬਾਬਾ ਭੋਲਾ ਸਿੰਘ ਬੀੜ ਸਾਹਿਬ, ਕਾਮਰੇਡ ਦਵਿੰਦਰ ਸੋਹਲ, ਥਾਣੇਦਾਰ ਅਮਰਜੀਤ ਸਿੰਘ ਪੱਪੀ ਸੋਹਲ, ਪੂਰਨ ਸਿੰਘ ਝਬਾਲ, ਸਰਪੰਚ ਅਜਮੇਰ ਸਿੰਘ ਛਾਪਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਸਾਰ ਲਈ ਜਾਵੇ।
ਇਹ ਵੀ ਪੜ੍ਹੋ- ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
