ਅੱਜ ਪੰਜਾਬ ''ਚ ਲੱਗਣਗੇ ਲੰਬੇ Power Cut! ਹਨੇਰੀ ਨਾਲ ਹੋਏ ਨੁਕਸਾਨ ਕਾਰਨ ਵੀ ਬਿਜਲੀ ਸਪਲਾਈ ਠੱਪ
Sunday, May 25, 2025 - 10:20 AM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਅੱਜ ਜਿੱਥੇ ਐਤਵਾਰ ਹੋਣ ਕਾਰਨ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਕੁਝ ਘੰਟਿਆਂ ਲਈ ਬੰਦ ਰੱਖੀ ਜਾਣੀ ਹੈ, ਉੱਥੇ ਹੀ ਬੀਤੀ ਸ਼ਾਮ ਆਈ ਹਨੇਰੀ ਨਾਲ ਕਈ ਥਾਈਂ ਖੰਭੇ ਡਿੱਗ ਗਏ ਤਾਂ ਕਈ ਥਾਈਂ ਬਿਜਲੀ ਗ੍ਰਿਡ ਹੀ ਸੜ ਗਏ, ਜਿਸ ਨਾਲ ਬਿਜਲੀ ਸਪਲਾਈ ਠੱਪ ਹੋ ਗਈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਮਿਹਨਤ ਕਰ ਕੇ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਵੀ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਪੰਜਾਬ ਦੇ ਕੁਝ ਮੁੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਬਾਰੇ ਵਿਭਾਗ ਵੱਲੋਂ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ-
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ਿਰ ਆ ਗਈਆਂ ਵੋਟਾਂ! ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ
ਜਲੰਧਰ 'ਚ ਦਰਜਨਾਂ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਜਲੰਧਰ (ਪੁਨੀਤ)– 25 ਮਈ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਕ੍ਰਮ ਵਿਚ 66 ਕੇ. ਵੀ. ਲੈਦਰ ਕੰਪਲੈਕਸ ਤੋਂ ਚੱਲਣ ਵਾਲੇ 11 ਕੇ. ਵੀ. ਫੀਡਰ ਵਰਿਆਣਾ-1, ਗੁਪਤਾ, ਕਰਤਾਰ ਵਾਲਵ, ਹੇਲਰਾਂ ਅਤੇ ਜੁਨੇਜਾ ਫੋਰਜਿੰਗ ਫੀਡਰ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ। ਇਸ ਨਾਲ ਕਪੂਰਥਲਾ ਰੋਡ, ਵਰਿਆਣਾ, ਇੰਡਸਟਰੀਅਲ ਕੰਪਲੈਕਸ ਸਮੇਤ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ। 66 ਕੇ. ਵੀ. ਫੋਕਲ ਪੁਆਇੰਟ ਫੀਡਰਾਂ ਤੋਂ ਚੱਲਦੇ 11 ਕੇ. ਵੀ. ਪੰਜਾਬੀ ਬਾਗ, ਉਦਯੋਗ ਨਗਰ, ਕੈਨਾਲ-1, ਰੰਧਾਵਾ-ਮਸੰਦਾਂ, ਸ਼ੰਕਰ, ਗੁਰਦੁਆਰਾ ਸ਼ਿਵ ਨਗਰ ਫੀਡਰਾਂ ਅਧੀਨ ਆਉਂਦੇ ਇਲਾਕਿਆਂ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਉੱਥੇ ਹੀ ਦੇਰ ਰਾਤ ਆਏ ਹਨੇਰੀ-ਤੂਫਾਨ ਕਾਰਨ ਕਈ ਇਲਾਕਿਆਂ ’ਤੇ ਲੋਡ ਸ਼ਿਫਟ ਕਰ ਕੇ ਚਲਾਇਆ ਗਿਆ ਹੈ। ਪਾਵਰਕਾਮ ਅਧਿਕਾਰੀਆਂ ਨੇ ਕਿਹਾ ਕਿ ਹਨੇਰੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਫਾਲਟ ਠੀਕ ਕਰਨ ਲਈ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਨੂੰ ਬੰਦ ਰੱਖਣਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ
ਲੁਧਿਆਣੇ 'ਚ ਬਿਜਲੀ ਬੰਦ ਰਹੇਗੀ
ਲੁਧਿਆਣਾ (ਖੁਰਾਣਾ): ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਿਵੀਜ਼ਨ ਅਧੀਨ ਛਾਉਣੀ ਮੁਹੱਲਾ ਸਥਿਤ ਪਾਵਰ ਹਾਊਸ ਵਿਚ ਤਾਇਨਾਤ ਐੱਸ. ਜਾਣਕਾਰੀ ਦਿੰਦੇ ਡੀਓ ਸ਼ਿਵ ਕੁਮਾਰ ਨੇ ਦੱਸਿਆ ਕਿ 25 ਮਈ ਨੂੰ ਇਲਾਕੇ ਵਿਚ ਬਿਜਲੀ ਦੀ ਜ਼ਰੂਰੀ ਮੁਰੰਮਤ ਅਤੇ ਮੀਰਾ ਪੈਕਰਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਵੀਆਂ ਬਿਜਲੀ ਦੀਆਂ ਤਾਰਾਂ ਵਿਛਾਉਣ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਾਵਧਾਨੀ ਵਜੋ 11 ਕੇ.ਵੀ. ਕੁਤਬੇਵਾਲ ਫੀਡਰ ਤੇ 11 ਕੇ.ਵੀ. ਹੇਮਕੁੰਡ ਫੀਡਰ ਬੰਦ ਰੱਖੇ ਜਾਣਗੇ। ਸ਼ਿਵ ਕੁਮਾਰ ਨੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਕੋਟਕਪੂਰਾ 'ਚ ਵੀ 12 ਤੋਂ 5 ਵਜੇ ਤਕ ਬਿਜਲੀ ਸਪਲਾਈ ਪ੍ਰਭਾਵਿਤ
ਕੋਟਕਪੂਰਾ (ਨਰਿੰਦਰ ਬੈੜ੍ਹ)- ਇੰਜੀਨੀਅਰ ਇਕਬਾਲ ਸਿੰਘ ਐਸ.ਡੀ.ਓ. ਸਬ ਅਰਬਨ ਸਬ ਡਿਵੀਜ਼ਨ ਪੀ.ਐੱਸ.ਪੀ.ਸੀ.ਐਲ. ਕੋਟਕਪੂਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 132 ਕੇ.ਵੀ. ਸਬ ਸਟੇਸ਼ਨ ਕੋਟਕਪੂਰਾ-2 ਤੋਂ ਚਲਦੇ ਸਮੂਹ 11 ਕੇ.ਵੀ. ਫੀਡਰ ਜਰੂਰੀ ਮੁਰੰਮਤ ਕਾਰਨ ਮਿਤੀ 25 ਮਈ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਨਾਲ ਸਥਾਨਕ ਜੈਤੋ ਰੋਡ, ਪੁਰਾਣਾ ਸ਼ਹਿਰ, ਬਠਿੰਡਾ ਰੋਡ, ਮੋਗਾ ਰੋਡ, ਅਮਨ ਰੋਡ, ਪ੍ਰਤਾਪ ਸਿੰਘ ਨਗਰ ਅੱਧਾ, ਪ੍ਰੇਮ ਨਗਰ, ਲੜਕੀਆਂ ਵਾਲਾ ਸਕੂਲ, ਕਪੂਰ ਪਤ੍ਰਿਕਾ ਸਟਰੀਟ, ਰਾਮਗੜੀਆ ਮੁਹੱਲਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਮੋਗਾ 'ਚ ਗ੍ਰਿਡ ਨੂੰ ਲੱਗੀ ਅੱਗ, ਸ਼ਾਮ ਤੱਕ ਠੱਪ ਰਹੇਗੀ ਬਿਜਲੀ ਸਪਲਾਈ
ਮੋਗਾ (ਗੋਪੀ ਰਾਊਕੇ, ਕਸ਼ਿਸ਼)- ਮੋਗਾ ਵਿਖੇ ਤੇਜ਼ ਹਨੇਰੀ ਅਤੇ ਚੱਖੜ ਮਗਰੋਂ ਅਚਾਨਕ ਸਿੰਘਾਂਵਾਲਾ ਸਥਿਤ ਬਿਜਲੀ ਗ੍ਰਿਡ ਨੂੰ ਅੱਗ ਲੱਗ ਗਈ, ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਭਾਵੇਂ ਇਸ ਸਬੰਧੀ ਹਾਲੇ ਤੱਕ ਕਿਸੇ ਵੀ ਪਾਵਰ ਕਾਮ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਸੂਤਰ ਦੱਸਦੇ ਹਨ ਕਿ ਅੱਜ 25 ਮਈ ਸ਼ਾਮ ਤੱਕ ਬਿਜਲੀ ਸਪਲਾਈ ਵੱਖ-ਵੱਖ ਥਾਵਾਂ ’ਤੇ ਪ੍ਰਭਾਵਿਤ ਰਹਿ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8