ਰੈਡੀਮੇਡ ਸਟੋਰ ਦਾ ਸ਼ਟਰ ਤੋੜ ਕੇ 7 ਲੱਖ ਰੁਪਏ ਦਾ ਸਮਾਨ ਚੋਰੀ

Friday, May 16, 2025 - 10:58 AM (IST)

ਰੈਡੀਮੇਡ ਸਟੋਰ ਦਾ ਸ਼ਟਰ ਤੋੜ ਕੇ 7 ਲੱਖ ਰੁਪਏ ਦਾ ਸਮਾਨ ਚੋਰੀ

ਜ਼ੀਰਾ (ਮਨਜੀਤ ਢਿੱਲੋਂ) : ਜ਼ੀਰਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਅੰਦਰ ਵਾਪਰ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ, ਜਦੋਂ ਕਿ ਪੁਲਸ ਵੱਲੋਂ ਚੋਰਾਂ ਖ਼ਿਲਾਫ਼ ਸਖ਼ਤੀ ਨਾ ਵਰਤੇ ਜਾਣ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ। ਰੋਜ਼ਾਨਾ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕ ਪਰੇਸ਼ਾਨ ਹਨ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਜ਼ਾ ਮਾਮਲਾ ਜ਼ੀਰਾ-ਕੋਟ ਈਸੇ ਖਾਂ ਰੋਡ ਦਾ ਹੈ, ਜਿੱਥੇ ਬੀਤੀ ਕੱਲ ਰਾਤ ਚੋਰਾਂ ਨੇ ਧਾਵਾ ਬੋਲਦਿਆਂ ਇਕ ਰੈਡੀਮੇਡ ਦੀ ਦੁਕਾਨ ’ਚੋਂ 7 ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲਕ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਹਰਮਨਦੀਪ ਸਿੰਘ ਨੂੰ ਜ਼ੀਰਾ-ਕੋਟ ਈਸੇ ਰੋਡ ਬਾਬਾ ਫਰੀਦ ਮਾਰਕੀਟ ਨੇੜੇ ਵੈਟਰਨਰੀ ਹਸਪਤਾਲ ਜ਼ੀਰਾ ਵਿਖੇ ਫੈਸ਼ਨ ਹੱਬ ਰੈਡੀਮੇਡ ਸਟੋਰ ਖੋਲ੍ਹ ਕੇ ਦਿੱਤਾ ਗਿਆ ਹੈ। ਜਿੱਥੇ ਬੀਤੀ ਕੱਲ ਰਾਤ 12 ਵਜੇ ਦੇ ਕਰੀਬ ਇਕ ਕਾਰ ’ਤੇ ਸਵਾਰ ਹੋ ਕੇ ਚੋਰ ਆਏ ਅਤੇ ਉਨ੍ਹਾਂ ਸਟੋਰ ਦਾ ਸ਼ਟਰ ਤੋਡ਼ ਕੇ ਦੁਕਾਨ ਵਿਚ ਪਏ ਰੈਡੀਮੇਡ ਕੱਪਡ਼ੇ ਜਿਨ੍ਹਾਂ ਵਿਚ ਪੈਂਟਾਂ-ਸ਼ਰਟਾਂ, ਟੀ-ਸ਼ਰਟਾਂ, ਘਡ਼ੀਆਂ, ਪਰਫਿਊਮ, ਬੈਲਟਾਂ, ਪਰਸ ਆਦਿ ਤੋਂ ਇਲਾਵਾ ਇਕ ਐੱਲ. ਸੀ. ਡੀ. ਅਤੇ ਸੀ. ਸੀ. ਟੀ. ਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਚੋਰੀ ਕਰਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਕਰੀਬ 7 ਤੋਂ 8 ਲੱਖ ਰੁਪਏ ਦਾ ਸਮਾਨ ਦਾ ਨੁਕਸਾਨ ਹੋ ਗਿਆ ਹੈ।

ਇਸ ਚੋਰੀ ਬਾਰੇ ਉਨ੍ਹਾਂ ਨੂੰ ਸਵੇਰ ਸਮੇਂ ਪਤਾ ਲੱਗਾ। ਚੋਰੀ ਦੀ ਘਟਨਾ ਬਾਰੇ ਪਤਾ ਲੱਗਣ ’ਤੇ ਥਾਣਾ ਸਿਟੀ ਜ਼ੀਰਾ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਬਾਜਵਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕਰਦਿਆਂ ਜਲਦ ਚੋਰਾਂ ਨੂੰ ਕਾਬੂ ਕਰਕੇ ਸ਼ਲਾਘਾ ਪਿੱਛੇ ਸੁੱਟਣ ਦੀ ਗੱਲ ਆਖੀ।
 


author

Babita

Content Editor

Related News