ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਅੱਜ ਸ਼ਾਮ ਤੱਕ ਬਿਜਲੀ ਸਪਲਾਈ ਰਹੇਗੀ ਠੱਪ

Sunday, May 25, 2025 - 03:27 AM (IST)

ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਅੱਜ ਸ਼ਾਮ ਤੱਕ ਬਿਜਲੀ ਸਪਲਾਈ ਰਹੇਗੀ ਠੱਪ

ਮੋਗਾ : ਮੋਗਾ ਵਿਖੇ ਤੇਜ਼ ਹਨ੍ਹੇਰੀ ਅਤੇ ਚੱਖੜ ਮਗਰੋਂ ਅਚਾਨਕ ਸਿੰਘਾਂ ਵਾਲਾ ਸਥਿਤ ਬਿਜਲੀ ਗਰਿੱਡ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਬਿਜਲੀ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ। ਭਾਵੇਂ ਇਸ ਸਬੰਧੀ ਹਾਲੇ ਤੱਕ ਕਿਸੇ ਵੀ ਪਾਵਰਕਾਮ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ, ਪ੍ਰੰਤੂ ਸੂਤਰ ਦੱਸਦੇ ਹਨ ਕਿ ਅੱਜ 25 ਮਈ ਸ਼ਾਮ ਤੱਕ ਬਿਜਲੀ ਸਪਲਾਈ ਵੱਖ-ਵੱਖ ਥਾਵਾਂ 'ਤੇ ਪ੍ਰਭਾਵਿਤ ਰਹਿ ਸਕਦੀ ਹੈ।

ਇਹ ਵੀ ਪੜ੍ਹੋ : Punjab : ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ 'ਚ ਮਚਾਈ ਤਬਾਹੀ, ਹਨ੍ਹੇਰੇ 'ਚ ਡੁੱਬਿਆ ਪੂਰਾ ਸ਼ਹਿਰ

ਇਸ ਦੌਰਾਨ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ, ਜੋ ਕਿ ਇੱਕ ਸਮਾਜ-ਸੇਵੀ ਆਗੂ ਹਨ, ਉਹ ਵੀ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਉਣ ਲਈ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਸੀ ਅਤੇ ਕਈ ਦਿਨ ਮੋਗਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਸੀ। ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਮੌਸਮ ਕਾਫ਼ੀ ਖ਼ਤਰਨਾਕ ਹੋਇਆ ਪਿਆ ਹੈ ਅਤੇ ਕਈ ਥਾਈਂ ਹਨ੍ਹੇਰੀ-ਚੱਖੜ ਅਤੇ ਮੀਂਹ ਕਾਰਨ ਕਾਫ਼ੀ ਨੁਕਸਾਨ ਵੀ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News