ਰੋਸ਼ਨਦਾਨ ਭੰਨ ਕੇ ਕੱਪੜਿਆਂ ਦੀ ਦੁਕਾਨ ਅੰਦਰੋਂ ਨਕਦੀ ਤੇ ਰੈਡੀਮੇਡ ਕੱਪੜੇ ਕੀਤੇ ਚੋਰੀ

Thursday, May 22, 2025 - 09:15 AM (IST)

ਰੋਸ਼ਨਦਾਨ ਭੰਨ ਕੇ ਕੱਪੜਿਆਂ ਦੀ ਦੁਕਾਨ ਅੰਦਰੋਂ ਨਕਦੀ ਤੇ ਰੈਡੀਮੇਡ ਕੱਪੜੇ ਕੀਤੇ ਚੋਰੀ

ਲੁਧਿਆਣਾ (ਅਨਿਲ) : ਸਲੇਮ ਟਾਬਰੀ ਥਾਣੇ ਅਧੀਨ ਆਉਂਦੇ ਐੱਲਡੀਕੋ ਅਸਟੇਟ ਥਾਣੇ ਦੇ ਜੱਸੀਆਂ ਇਲਾਕੇ ’ਚ ਅੱਜ ਸਵੇਰੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਦਾ ਰੋਸ਼ਨਦਾਨ ਤੋੜ ਕੇ ਚੋਰ ਅੰਦਰ ਦਾਖਲ ਹੋ ਕੇ ਨਕਦੀ ਅਤੇ ਕੱਪੜੇ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਦਿਨੇਸ਼ ਸ਼ਰਮਾ ਪੁੱਤਰ ਮੋਹਨ ਲਾਲ ਵਾਸੀ ਗੁਰਨਾਮ ਨਗਰ ਨੇ ਦੱਸਿਆ ਕਿ ਉਸ ਦੀ ਜੱਸੀਆਂ ਰੋਡ ’ਤੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਮੰਗਲਵਾਰ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਅਤੇ ਅੱਜ ਸਵੇਰੇ ਜਦੋਂ ਉਸ ਨੇ ਸਵੇਰੇ 10 ਵਜੇ ਆਪਣੀ ਦੁਕਾਨ ਦਾ ਤਾਲਾ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਪਈ ਨਕਦੀ ਅਤੇ ਵੱਡੀ ਮਾਤਰਾ ’ਚ ਤਿਆਰ ਕੱਪੜੇ ਗਾਇਬ ਸਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ

ਇਸ ਤੋਂ ਬਾਅਦ ਜਦੋਂ ਉਸ ਨੇ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਫੁਟੇਜ ’ਚ ਇਕ ਨੌਜਵਾਨ ਸਵੇਰੇ 4.45 ਵਜੇ ਦੇ ਕਰੀਬ ਦੁਕਾਨ ’ਚ ਦਾਖਲ ਹੁੰਦਾ ਹੋਇਆ ਅੰਦਰ ਪਈ ਨਕਦੀ ਅਤੇ ਰੈਡੀਮੇਡ ਕੱਪੜੇ ਚੋਰੀ ਕਰਦਾ ਦਿਖਾਈ ਦਿੱਤਾ। ਜਦੋਂ ਉਸ ਨੇ ਆਪਣੀ ਦੁਕਾਨ ਦੇ ਆਲੇ-ਦੁਆਲੇ ਦੇਖਿਆ ਤਾਂ ਦੁਕਾਨ ’ਚ ਇਕ ਰੋਸ਼ਨਦਾਨ ਤੋੜ ਕੇ ਚੋਰ ਦੁਕਾਨ ’ਚ ਦਾਖਲ ਹੋਇਆ। ਜਦੋਂ ਉਸ ਨੇ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਨੇ ਦੇਖਿਆ ਕਿ ਉਸ ਨਾਲ ਇਕ ਹੋਰ ਚੋਰ ਵੀ ਆਇਆ ਸੀ, ਜੋ ਦੁਕਾਨ ਕੋਲ ਬੈਠਾ ਦਿਖਾਈ ਦੇ ਰਿਹਾ ਸੀ। ਦਿਨੇਸ਼ ਸ਼ਰਮਾ ਨੇ ਦੱਸਿਆ ਉਸ ਦੀ ਦੁਕਾਨ ਤੋਂ 50,000 ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਹੋ ਗਈ ਹੈ, ਜਿਸ ਬਾਰੇ ਉਸ ਨੇ ਐੱਲਡੀਕੋ ਅਸਟੇਟ ਪੁਲਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਇਨ੍ਹਾਂ ਲੋਕਾਂ ਲਈ ਬੇਹੱਦ ਖ਼ਤਰਨਾਕ ਹੈ ਕੋਰੋਨਾ ਦੀ ਇਹ ਲਹਿਰ, ਜਾਣੋ ਬਚਾਅ ਦੇ ਉਪਾਅ

ਜਦੋਂ ਉਕਤ ਮਾਮਲੇ ਸਬੰਧੀ ਚੌਕੀ ਇੰਚਾਰਜ ਜਿੰਦਰ ਲਾਲ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਿਨੇਸ਼ ਸ਼ਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News