ਮਹਿੰਦਰਾ ਪਿਕਅੱਪ ਗੱਡੀ ''ਚ ਗਾਵਾਂ ਨੂੰ ਬੁੱਚੜਖਾਨੇ ਲੈ ਕੇ ਰਹੇ ਸਨ 3 ਨੌਜਵਾਨ, ਲੋਕਾਂ ਨੇ ਪਿੱਛਾ ਕਰਕੇ ਬਚਾਈ ਜਾਨ
Sunday, Apr 02, 2023 - 02:50 PM (IST)
ਦੀਨਾਨਗਰ (ਹਰਜਿੰਦਰ ਗੋਰਾਇਆ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਰੰਗੜਪਿੰਡੀ ਵਿਖੇ 5 ਗਾਵਾਂ ਬੁੱਚੜਖਾਨੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 6-7 ਵਜੇ ਦੇ ਕਰੀਬ ਇਕ ਮਹਿੰਦਰ ਪਿੱਕਅਪ ਰਾਂਹੀ 5 ਗਾਵਾਂ ਨੂੰ ਬੇਹੋਸ਼ੀ ਹਾਲਤ ਵਿਚ ਉਨ੍ਹਾਂ ਉਪਰ ਲੱਕੜੀ ਦੇ ਬੂਰੇ ਦੀਆਂ ਬੋਰੀਆਂ ਰੱਖ ਕੇ ਬੁੱਚੜਖਾਨੇ ਲਿਜਾ ਰਹੇ ਗੱਡੀ ਸਵਾਰਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਗੱਡੀ ਵਿਚ ਸਵਾਰ 3 ਵਿਅਕਤੀ ਮੌਕੇ 'ਤੇ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।
ਇਹ ਵੀ ਪੜ੍ਹੋ- ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਆਵਾਜਾਈ ਠੱਪ
ਹੋਰ ਜਾਣਕਾਰੀ ਅਨੁਸਾਰ ਕਸਬਾ ਬਹਿਰਾਮਪੁਰ ਤੋਂ ਇਕ ਤੇਜ਼ ਰਫ਼ਤਾਰ ਮਹਿੰਦਰ ਪਿਕਅਪ ਗੱਡੀ ਸਵਾਰ ਪਿੰਡ ਰੰਗੜਪਿੰਡੀ ਰਾਂਹੀ ਜਾ ਰਹੇ ਸਨ ਜਦੋਂ ਲੋਕਾਂ ਨੇ ਗੱਡੀ ਤੇਜ਼ ਹੋਣ ਕਾਰਨ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਚਲਾਕ ਵੱਲੋਂ ਗੱਡੀ ਕੱਚੇ ਰਸਤੇ ਪਾ ਲਾਈ ਗਈ। ਇਸ ਦੌਰਾਨ ਗੱਡੀ ਤੇਜ਼ ਹੋਣ ਕਾਰਨ ਟਾਇਰ ਨਾਲੇ ਵਿਚ ਪੈ ਗਿਆ, ਫਿਰ ਲੋਕਾਂ ਦੇ ਪਹੁੰਚਣ ਤੱਕ ਗੱਡੀ ਛੱਡਕੇ ਸਵਾਰ ਖੇਤਾਂ ਵੱਲ ਦੌੜ ਗਏ। ਜਦ ਲੋਕਾਂ ਨੇ ਗੱਡੀ ਨੇੜੇ ਜਾ ਵੇਖਿਆ ਤਾਂ ਗੱਡੀ ਵਿਚ 5 ਗਾਵਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਗੱਡੀ ਵਿਚ ਬੰਦ ਕੀਤਾ ਹੋਇਆ ਸੀ ਅਤੇ ਉਪਰ ਲੱਕੜੀ ਦੇ ਬੂਰੇ ਦੀਆਂ ਬੋਰੀਆਂ ਭਰਕੇ ਰੱਖਿਆ ਹੋਇਆਂ ਸਨ ਤਾਂ ਕਿ ਆਮ ਲੋਕਾਂ ਨੂੰ ਸ਼ੱਕ ਨਾ ਹੋ ਸਕੇ। ਲੋਕਾਂ ਨੇ ਗੱਡੀ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤੀ ਹੈ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਾਵਾਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ: ਭਿਆਨਕ ਹਾਦਸੇ 'ਚ ਫਤਿਹਪੁਰ ਬਦੇਸ਼ਾ ਦੇ ਸਰਪੰਚ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।