ਸਾਕਾ ਨੀਲਾ ਤਾਰਾ : ਸਿੱਖ ਲਾਇਬ੍ਰੇਰੀ 'ਚੋਂ ਗ਼ਾਇਬ ਹੋਈਆਂ ਚੀਜ਼ਾਂ ਤੇ ਦਸਤਾਵੇਜ਼ਾਂ ’ਤੇ ਅਸਪੱਸ਼ਟਤਾ ਬਰਕਰਾਰ

Saturday, Jun 05, 2021 - 05:14 PM (IST)

ਅੰਮ੍ਰਿਤਸਰ (ਬਿਊਰੋ) - ਜੂਨ 1984 ਵਿੱਚ ਵਾਪਰਿਆ ਸਾਕਾ ਨੀਲਾ ਤਾਰਾ ਦੀ 37ਵੀਂ ਵਰ੍ਹੇਗੰਢ 6 ਜੂਨ, ਐਤਵਾਰ ਨੂੰ ਮਨਾਈ ਜਾਏਗੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹੱਤਵਪੂਰਨ ਸਿੱਖ ਲਾਇਬ੍ਰੇਰੀ 'ਚੋਂ ਫ਼ੌਜ ਦੁਆਰਾ ਜ਼ਬਤ ਕੀਤੀਆਂ ਗਈਆਂ ਹੱਥ-ਲਿਖਤਾਂ ਅਤੇ ਹੋਰ ਕਲਾਤਮਕ ਚੀਜ਼ਾਂ ਦੇ ਗੁੰਮ ਜਾਣ  ਸਬੰਧੀ ਅਸਪਸ਼ਟਤਾ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ। ਦੱਸ ਦੇਈਏ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਕੇਂਦਰੀ ਏਜੰਸੀ ਨੇ ਤਕਰੀਬਨ 4 ਹਜ਼ਾਰ ਦਸਤਾਵੇਜ਼, ਕਿਤਾਬਾਂ, ਫਾਈਲਾਂ ਅਤੇ ਸੋਨੇ- ਚਾਂਦੀ ਦੇ ਗਹਿਣੇ, ਸਿੱਕੇ ਆਦਿ ਜ਼ਬਤ ਕਰ ਲਏ ਸਨ। ਇਸ ਦੇ ਤਿੰਨ ਮਹੀਨੇ ਬਾਅਦ ਇਹ ਚੀਜ਼ਾਂ ਅਤੇ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਜਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਗਏ ਸਨ।

 

ਅੰਗਰੇਜ਼ੀ ਦੀ ਇਕ ਅਖ਼ਬਾਰ ਦੇ ਅਨੁਸਾਰ ਪਿਛਲੇ ਸਾਲ ਸਤਿੰਦਰ ਸਿੰਘ ਨੇ ਐੱਸ.ਜੀ.ਪੀ.ਸੀ. ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਇਕ ਪਟੀਸ਼ਨ ਦਰਜ ਕਰਵਾਈ ਸੀ। ਇਸ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਅਨੁਰਾਗ ਸਿੰਘ ਨੇ ਦੁਰਲੱਭ ਭੰਡਾਰ ਦੀ ਰੱਖਿਆ ਕਰਨ ਲਈ ਐੱਸ.ਜੀ.ਪੀ.ਸੀ ਦੀਆਂ ਕੋਸ਼ਿਸ਼ਾਂ ’ਤੇ ਕਈ ਸਵਾਲ ਚੁੱਕੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਫੌਜ ਨੇ ਸਾਕਾ ਨੀਲਾ ਤਾਰਾ ਦੇ ਤਿੰਨ ਮਹੀਨੇ ਬਾਅਦ ਹੀ ਸਾਰਾ ਸਾਮਾਨ ਵਾਪਸ ਕਰ ਦਿੱਤਾ ਸੀ ਅਤੇ SGPC ਦੇ ਮੈਂਬਰਾਂ ਨੇ ਇਸ ਨੂੰ 29 ਸਤੰਬਰ, 1984 ਨੂੰ ਪ੍ਰਾਪਤ ਕਰ ਲਿਆ ਸੀ ਪਰ ਹੁਣ ਲਾਇਬ੍ਰੇਰੀ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਗਾਇਬ ਹਨ। ਉਸਨੇ ਇਹ ਵੀ ਦੋਸ਼ ਲਾਇਆ ਕਿ ਕੁਝ ਦੁਰਲੱਭ ਚੀਜ਼ਾਂ ਵੇਚ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਗੁੰਮੀਆਂ ਹੋਈਆਂ ਸਾਰੀਆਂ ਚੀਜ਼ਾਂ ਦਾ ਸਹੀ ਵੇਰਵਾ ਦੇਣ ਵਿੱਚ ਅਸਫਲ ਰਹੀ ਹੈ।

SGPC ਨੇ ਮਾਮਲੇ ਦੀ ਜਾਂਚ ਲਈ ਬਣਾਈ ਸੀ ਕਮੇਟੀ
ਉਕਤ ਦੋਸ਼ਾਂ ਤੋਂ ਬਾਅਦ SGPC ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਸੀਨੀਅਰ ਮੈਂਬਰਾਂ ਦੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ। ਹਾਲਾਂਕਿ ਸਵਾਲ ਪੁੱਛੇ ਜਾਣ ’ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਜਾਂਚ ਬਾਰੇ ਕੁਝ ਨਹੀਂ ਦੱਸਿਆ। ਐੱਸ.ਜੀ.ਪੀ.ਸੀ. ਦੇ ਇਕ ਕਰਮਚਾਰੀ ਨੇ ਕਿਹਾ, "ਅਸੀਂ ਪਟੀਸ਼ਨਕਰਤਾ ਵੱਲੋਂ ਲਗਾਏ ਦੋਸ਼ਾਂ ਵਿੱਚ ਝੂਠ ਦੀ ਪਛਾਣ ਕਰ ਰਹੇ ਹਾਂ ਅਤੇ ਨਾਲ ਹੀ ਅਸੀਂ ਲਾਇਬ੍ਰੇਰੀ ਵਿੱਚ ਕੰਮ ਕਰਨ ਵਾਲੇ ਐੱਸ.ਜੀ.ਪੀ.ਸੀ. ਦੇ ਸਾਬਕਾ ਕਰਮਚਾਰੀਆਂ ਦੇ ਬਿਆਨ ਦਰਜ ਕਰ ਰਹੇ ਹਾਂ।" 

SGPC ਨੇ ਜਾਂਚ ਦੇ ਸਬੰਧ ’ਚ ਇਨ੍ਹਾਂ ਸਮੱਸਿਆਵਾਂ ਬਾਰੇ ਕਰਵਾਇਆ ਜਾਣੂ
SGPC ਮੈਂਬਰ ਕਿਰਨਜੋਤ ਕੌਰ, ਜੋ ਜਾਂਚ ਕਮੇਟੀ ਦੀ ਮੈਂਬਰ ਹੈ, ਨੇ ਕਿਹਾ ਕਿ, “ਅਸੀਂ ਪਟੀਸ਼ਨਕਰਤਾ ਵਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰ ਰਹੇ ਹਾਂ। ਹਾਲਾਂਕਿ, ਅਸੀਂ ਇਸ ’ਤੇ ਕੋਈ ਆਖ਼ਰੀ ਰਿਪੋਰਟ ਤਿਆਰ ਨਹੀਂ ਕਰ ਸਕੇ, ਕਿਉਂਕਿ ਲਾਇਬ੍ਰੇਰੀ ਦੇ ਭੰਡਾਰ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਜਦੋਂ ਅਸੀਂ ਲਾਇਬ੍ਰੇਰੀ ਦੇ ਰਿਟਾਇਰਡ ਸਟਾਫ ਤੋਂ ਇਸ ਸਬੰਧ ’ਚ ਪੁੱਛਗਿੱਛ ਕਰਦੇ ਹਾਂ, ਤਾਂ ਉਹ ਵੱਖਰੀ ਜਾਣਕਾਰੀ ਦਿੰਦੇ ਹਨ।  

 

 


rajwinder kaur

Content Editor

Related News