ਜੇਲ੍ਹ ''ਚ ਕੈਦੀ ਤੋਂ ਇਕ ਮੋਬਾਇਲ ਤੇ ਦੋ ਸਿਮ ਕਾਰਡ ਬਰਾਮਦ, ਮਾਮਲਾ ਦਰਜ
Thursday, Feb 13, 2025 - 05:22 PM (IST)
![ਜੇਲ੍ਹ ''ਚ ਕੈਦੀ ਤੋਂ ਇਕ ਮੋਬਾਇਲ ਤੇ ਦੋ ਸਿਮ ਕਾਰਡ ਬਰਾਮਦ, ਮਾਮਲਾ ਦਰਜ](https://static.jagbani.com/multimedia/2025_2image_17_21_517337667untitled-17copy.jpg)
ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਇਕ ਕੈਦੀ ਤੋਂ ਇਕ ਮੋਬਾਇਲ ਫੋਨ ਅਤੇ ਦੋ ਸਿਮ ਕਾਰਡ ਬਰਾਮਦ ਹੋਣ ਤੋਂ ਬਾਅਦ ਸਿਟੀ ਪੁਲਸ ਨੇ ਦੋਸ਼ੀ ਕੈਦੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੈਦੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਜੇਲ੍ਹ ਵਿੱਚ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਨੰਬਰ 1193 ਮਿਤੀ 12 ਫਰਵਰੀ 2025 ਵਿੱਚ ਦੱਸਿਆ ਕਿ 12 ਫਰਵਰੀ ਨੂੰ ਜੇਲ੍ਹ ਸਟਾਫ਼ ਬੈਰਕ ਨੰਬਰ-3 ਦੀ ਤਲਾਸ਼ੀ ਲੈ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਦੌਰਾਨ ਸ਼ੱਕ ਦੇ ਆਧਾਰ ’ਤੇ, ਇਕ ਕੈਦੀ ਜੋਬਨ ਸਿੰਘ ਉਰਫ਼ ਬੰਬ ਪੁੱਤਰ ਸਵਰਨ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਪਜਾਮੇ ਦੀ ਜੇਬ ਵਿੱਚੋਂ ਕੀ-ਪੈਡ ਵਾਲਾ ਇਕ ਨੋਕੀਆ ਮੋਬਾਇਲ ਫੋਨ ਅਤੇ ਦੋ ਸਿਮ ਕਾਰਡ ਮਿਲੇ। ਸਬੰਧਤ ਪੱਤਰ ਦੇ ਆਧਾਰ ’ਤੇ ਦੋਸ਼ੀ ਕੈਦੀ ਵਿਰੁੱਧ ਸਿਟੀ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਪ੍ਰੋਟੈਕਸ਼ਨ ਵਾਰੰਟ ਪ੍ਰਾਪਤ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਮੋਬਾਇਲ ਜੇਲ੍ਹ ਦੇ ਅੰਦਰ ਉਸ ਤੱਕ ਕਿਵੇਂ ਪਹੁੰਚਿਆ।
ਇਹ ਵੀ ਪੜ੍ਹੋ : ਬਦਲਣ ਲੱਗਾ ਪੰਜਾਬ ਦਾ ਮੌਸਮ, ਅਗਲੇ 5 ਦਿਨਾਂ ਲਈ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e