ਕਾਦੀਆਂ ’ਚ ਮੀਂਹ ਕਾਰਨ ਗਲੀਆਂ ਤੇ ਘਰਾਂ ’ਚ ਭਰਿਆ ਪਾਣੀ, ਡਿੱਗੇ ਰੁੱਖਾਂ ਨਾਲ ਆਵਾਜਾਈ ਪ੍ਰਭਾਵਿਤ
Thursday, Jul 17, 2025 - 06:24 PM (IST)

ਕਾਦੀਆਂ (ਜ਼ੀਸ਼ਾਨ)-ਰਾਤ ਪਏ ਭਾਰੀ ਮੀਂਹ ਨੇ ਕਾਦੀਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭੜਥੂ ਪਾ ਦਿੱਤਾ। ਕਈ ਗਲੀਆਂ ਤੇ ਮੁਹੱਲਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘਰਾਂ ’ਚ ਹੀ ਕੈਦ ਹੋਣਾ ਪਿਆ ਅਤੇ ਕਈ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਮਨਜੀਤ ਸਿੰਘ, ਜਗਜੀਤ ਸਿੰਘ, ਬਲਕਾਰ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਕਾਦੀਆਂ-ਹਰਚੋਵਾਲ ਰੋਡ ’ਤੇ ਸਿਵਲ ਲਾਈਨ ਚੌਂਕ ਨੇੜੇ ਇੱਕ ਵੱਡਾ ਸਫੈਦਾ ਮੀਂਹ ਕਾਰਨ ਜੜਾਂ ਤੋਂ ਖੋਖਲਾ ਹੋ ਕੇ ਸੜਕ ’ਤੇ ਡਿੱਗ ਗਿਆ। ਰੁੱਖ ਡਿੱਗਣ ਨਾਲ ਆਵਾਜਾਈ ਰੁਕ ਗਈ ਅਤੇ ਲੋਕਾਂ ਨੂੰ ਕਾਫ਼ੀ ਸਮੇਂ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਸਫੈਦੇ ਦੀ ਕਟਾਈ ਕਰਵਾਈ ਅਤੇ ਸੜਕ ਨੂੰ ਖੁਲਵਾਇਆ ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਨੇ ਚੁੱਕ ਲਏ ਭਿਖਾਰੀ, ਬੱਚਿਆਂ ਸਣੇ ਮੰਗ ਰਹੇ ਸੀ ਭੀਖ, ਦੇਖੋ ਵੀਡੀਓ
ਲੋਕਾਂ ਨੇ ਇਹ ਵੀ ਦੱਸਿਆ ਕਿ ਕਈ ਥਾਵਾਂ ’ਤੇ ਗਲੀਆਂ ’ਚ ਗੰਦਾ ਪਾਣੀ ਭਰ ਜਾਣ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ, ਜਿਸ ਨਾਲ ਵੱਡੀ ਪ੍ਰੇਸ਼ਾਨੀ ਹੋਈ। ਇਸਦੇ ਨਾਲ ਹੀ, ਕਾਦੀਆਂ ਦੇ ਵੱਖ-ਵੱਖ ਇਲਾਕਿਆਂ ''ਚ ਲੱਗੇ ਕੂੜੇ ਦੇ ਢੇਰਾਂ ਤੋਂ ਬਦਬੂ ਫੈਲਣ ਕਾਰਨ ਲੋਕ ਤੰਗ ਹਨ। ਬਰਸਾਤੀ ਪਾਣੀ ਨਾਲ ਕੂੜਾ ਗਲਣ ਨਾਲ ਭਿਆਨਕ ਬਦਬੂ ਅਤੇ ਮੱਖੀਆਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਗਿਆ ਹੈ।
ਇਹ ਵੀ ਪੜ੍ਹੋ- ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
ਲੋਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦੀ ਤੁਰੰਤ ਸੁਚੱਜੀ ਪ੍ਰਬੰਧਨਾ ਕੀਤੀ ਜਾਵੇ ਅਤੇ ਜੋ ਰੁੱਖ ਖੋਖਲੇ ਹੋ ਚੁੱਕੇ ਹਨ, ਉਹਨਾਂ ਦੀ ਕਟਾਈ ਕਰਵਾਈ ਜਾਵੇ, ਤਾਂ ਜੋ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਨਾਲ ਹੀ, ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਦੀ ਮੰਗ ਵੀ ਕੀਤੀ ਹੈ, ਤਾਂ ਜੋ ਸ਼ਹਿਰ ’ਚ ਕੋਈ ਭਿਆਨਕ ਬਿਮਾਰੀ ਨਾ ਫੈਲੇ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੇੜੇ ਖੜ੍ਹੀ ਗੱਡੀ ਕਾਰਨ ਮਚ ਗਈ ਹਫੜਾ-ਦਫੜੀ, ਜਾਣੋ ਕੀ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8