ਮਹਿਲਾ ਵਕੀਲ ਨੂੰ ਅਪਸ਼ਬਦ ਬੋਲਣੇ ਦੋ ਭਰਾਵਾਂ ਨੂੰ ਪਏ ਮਹਿੰਗੇ, ਮਾਮਲਾ ਦਰਜ

Tuesday, Jul 15, 2025 - 05:16 PM (IST)

ਮਹਿਲਾ ਵਕੀਲ ਨੂੰ ਅਪਸ਼ਬਦ ਬੋਲਣੇ ਦੋ ਭਰਾਵਾਂ ਨੂੰ ਪਏ ਮਹਿੰਗੇ, ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਜ਼ਿਲਾ ਕਚਹਿਰੀ ’ਚ ਵਕੀਲ ਦੀ ਪ੍ਰੈਕਟਿਸ ਕਰ ਰਹੀ ਇਕ ਵਕੀਲ ਔਰਤ ਨੂੰ ਵੇਖ ਕੇ ਮੁੱਛਾਂ ਨੂੰ ਵੱਟ ਦੇਣ ਤੇ ਅਪਸ਼ਬਦ ਬੋਲਣ ਵਾਲੇ ਦੋ ਭਰਾਵਾਂ ਨੂੰ ਮਹਿੰਗੇ ਪੈ ਗਏ। ਮਹਿਲਾ ਵਕੀਲ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਦੋਵਾਂ ਭਰਾਵਾਂ 'ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੂਜਾ ਪੋਲਿਨ ਐਡਵੋਕੇਟ ਪਤਨੀ ਸਲੀਮ ਵਾਸੀ ਨਿਉ ਅਰਬਨ ਅਸਟੇਟ ਰਾਮ ਤੀਰਥ ਰੋਡ ਅੰਮ੍ਰਿਤਸਰ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿਖੇ ਪ੍ਰੈਕਟਿਸ ਕਰਦੀ ਹੈ।

ਇਹ ਵੀ ਪੜ੍ਹੋ-ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ 'ਤੇ ਮੁੜ ਵਿਜੀਲੈਂਸ ਦੀ ਰੇਡ, ਪੂਰਾ ਇਲਾਕਾ ਸੀਲ

ਬੀਤੇ ਦਿਨੀਂ ਉਹ ਕੋਰਟ ਕੰਪਲੈਕਸ ਗੁਰਦਾਸਪੁਰ ਦੇ ਬਾਹਰ ਦੋਸ਼ੀਆਂ ਤਰਸੇਮ ਸਿੰਘ ਉਰਫ ਤਰਸੇਮ ਲਾਲ, ਮੇਲਾ ਰਾਮ ਪੁੱਤਰਾਨ ਕਰਮ ਸਿੰਘ ਵਾਸੀਆਨ ਦੀਨਪੁਰ ਨੇ ਉਸ ਵੱਲ ਵੇਖ ਕੇ ਮੁੱਛਾਂ ਨੂੰ ਵੱਟ ਦਿੱਤਾ ਤੇ ਭਰਵੱਟੇ ਚੁੱਕੇ, ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਅਪਸ਼ਬਦ ਬੋਲਣ ਲੱਗ ਪਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਦੀ ਸ਼ਿਕਾਇਤ ’ਤੇ ਦੋਸ਼ੀ ਤਰਸੇਮ ਸਿੰਘ ਤੇ ਮੇਲਾ ਰਾਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਦੋਸ਼ੀ ਅਜੇ ਫਰਾਰ ਹਨ।

ਇਹ ਵੀ ਪੜ੍ਹੋNRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ ਬਿੱਲ, ਪੂਰਾ ਪਰਿਵਾਰ ਰਹਿ ਗਿਆ ਹੱਕਾ ਬੱਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News