ਅਜਨਾਲਾ ਪੁਲਸ ਥਾਣੇ ’ਚ ਵਾਪਰੀ ਘਟਨਾ ਨਿੰਦਣਯੋਗ : ਤਲਬੀਰ ਗਿੱਲ
Sunday, Feb 26, 2023 - 03:14 PM (IST)

ਅੰਮ੍ਰਿਤਸਰ (ਛੀਨਾ)- ਅਜਨਾਲਾ ਪੁਲਸ ਥਾਣੇ ’ਚ ਵਾਪਰੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਹਲਕਾ ਦੱਖਣੀ ਅੰਮ੍ਰਿਤਸਰ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਆਖਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਪੰਜਾਬ ਸਰਕਾਰ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਤਲਬੀਰ ਗਿੱਲ ਨੇ ਕਿਹਾ ਕਿ ਨਿੱਜੀ ਰੰਜਿਸ਼ ਪੁਗਾਉਣ ਲਈ ਪੁਲਸ ਥਾਣੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਇਕ ਘਿਨੌਣੀ ਹਰਕਤ ਹੈ, ਜਿਸ ਨਾਲ ਦੇਸ਼-ਵਿਦੇਸ਼ ’ਚ ਵੱਸਦੀ ਸਿੱਖ ਕੌਮ ਨੂੰ ਭਾਰੀ ਠੇਸ ਪਹੁੰਚੀ ਹੈ। ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਦੀਆਂ ਗੱਲਾਂ ਕਰਨ ਵਾਲੇ ਜਾਅਲੀ ਜਥੇਦਾਰ ਦੇ ਇਸ਼ਾਰੇ ’ਤੇ ਹੁਣ ਸਿੱਖਾਂ ਦੀਆਂ ਹੀ ਪੱਗਾਂ ਰੋਲੀਆਂ ਜਾ ਰਹੀਆਂ ਹਨ ਅਤੇ ਇਹ ਘਟਨਾ ਅਜਨਾਲਾ ’ਚ ਸਭ ਨੇ ਸ਼ਰੇਆਮ ਵਾਪਰਦੀ ਦੇਖੀ ਹੈ ਕਿ ਕਿਵੇਂ ਗੁੰਡਾਗਰਦੀ ਕਰਦਿਆਂ ਸਿੱਖ ਪੁਲਸ ਮੁਲਾਜ਼ਮਾਂ ਦੀਆਂ ਪੱਗਾਂ ਲਾਹੀਆਂ ਗਈਆਂ।
ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਉਨ੍ਹਾਂ ਕਿਹਾ ਕਿ ਜਾਅਲੀ ਜਥੇਦਾਰ ਦੇ ਦਬਾਅ ਅੱਗੇ ਪੰਜਾਬ ਸਰਕਾਰ ਕਦੇ ਵੀ ਝੁਕਣ ਦੀ ਗਲਤੀ ਨਾ ਕਰੇ ਕਿਉਂਕਿ ਅੱਜ ਦੀ ਵਰਤੀ ਗਈ ਢਿੱਲ ਦਾ ਆਉਣ ਵਾਲੇ ਸਮੇਂ ’ਚ ਭਿਆਨਕ ਨਤੀਜਾ ਨਿਕਲੇਗਾ। ਉਨ੍ਹਾਂ ਕਿਹਾ ਕਿ ਅਜਨਾਲਾ ਘਟਨਾ ਦੌਰਾਨ ਪੁਲਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ’ਚ ਬੇਹੱਦ ਸੰਜਮ ਤੋਂ ਕੰਮ ਲਿਆ ਹੈ, ਨਹੀਂ ਤਾਂ ਇਸ ਘਟਨਾ ਨੇ ਬੇਹੱਦ ਖ਼ਤਰਨਾਕ ਰੂਪ ਅਖਤਿਆਰ ਕਰ ਲੈਣਾ ਸੀ। ਗਿੱਲ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਪੰਜਾਬ ’ਚ ਹਿੰਦੂ ਸਿੱਖ ਏਕਤਾ ਬਰਕਰਾਰ ਰੱਖਣੀ ਹੈ ਤਾਂ ਜਾਅਲੀ ਜਥੇਦਾਰ ਅਤੇ ਉਸ ਦੇ ਚੇਲਿਆਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਹੀ ਪਵੇਗੀ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਇਹ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ’ਚ ਕੋਈ ਕਸਰ ਨਹੀਂ ਛੱਡਣਗੇ।
ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।