ਡੇਰਾ ਮੁਖੀ ਜਸਦੀਪ ਗਿੱਲ ਬਾਰੇ ਵਾਇਰਲ ਪੋਸਟ ਦੀ ਜਾਣੋ ਅਸਲ ਸੱਚਾਈ
Tuesday, May 06, 2025 - 07:43 PM (IST)

ਜਲੰਧਰ- ਡੇਰਾ ਬਿਆਸ ਦੇ ਮੁਖੀ ਜਸਦੀਪ ਗਿੱਲ ਬਾਰੇ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ। ਜਗ ਬਾਣੀ ਦੇ ਨਾਂ ਨਾਲ ਇਕ ਐਡਿਟ ਕੀਤੀ ਪੋਸਟ ਇਨ੍ਹੀ ਦਿਨੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਸਦੀਪ ਗਿੱਲ ਨਹੀਂ ਰਹੇ। ਦੱਸ ਦੇਈਏ ਕਿ ਅਜਿਹੀਆਂ ਪੋਸਟਾਂ ਬਿਲਕੁਲ ਫਰਜ਼ੀ ਹਨ ਅਤੇ ਜਗ ਬਾਣੀ ਨੇ ਅਜਿਹੀ ਕੋਈ ਵੀ ਖਬਰ ਪੋਸਟ ਨਹੀਂ ਕੀਤੀ ਹੈ। ਜਗ ਬਾਣੀ ਦੇ ਨਾਂ 'ਤੇ ਇਹ ਫੇਕ ਪੋਸਟ ਕੀਤੀ ਗਈ ਹੈ।