ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਨੂੰ ਕੱਢਣ ਲਈ MP ਗੁਰਜੀਤ ਔਜਲਾ ਅੱਜ ਹੋਣਗੇ ਪੋਲੈਂਡ ਲਈ ਰਵਾਨਾ

Friday, Mar 04, 2022 - 02:00 PM (IST)

ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਨੂੰ ਕੱਢਣ ਲਈ MP ਗੁਰਜੀਤ ਔਜਲਾ ਅੱਜ ਹੋਣਗੇ ਪੋਲੈਂਡ ਲਈ ਰਵਾਨਾ

ਅੰਮ੍ਰਿਤਸਰ : ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਜਾਰੀ ਹੈ ਅਤੇ ਉੱਥੇ ਅਜੇ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਮਦਦ ਕਰਨ ਲਈ ਅਤੇ ਸੁਰੱਖਿਅਤ ਭਾਰਤ ਲੈ ਕੇ ਆਉਣ ਲਈ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਅੱਜ ਪੋਲੈਂਡ ਵਿਖੇ ਰਵਾਨਾ ਹੋ ਰਹੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤ 'ਚ ਮੌਤ

ਔਜਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲਗਾਤਾਰ ਖਾਰਕੀਵ ’ਚ ਪੰਜਾਬੀਆਂ ਨਾਲ ਸੰਪਰਕ ਕਰ ਰਹੇ ਹਨ। ਯੂਕ੍ਰੇਨ ’ਚ ਹੋ ਰਹੇ ਧਮਾਕਿਆਂ ਕਾਰਨ ਉੱਥੇ ਸੰਪਰਕ ਟੁੱਟਣ ਕਾਰਨ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਔਜਲਾ ਨੇ ਦੱਸਿਆ ਕਿ ਸਾਡੀ ਅੰਬੈਸੀ ਤੇ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਸੀ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਉਨ੍ਹਾਂ ਕਿਹਾ ਕਿ ਉੱਥੇ ਫਸੇ ਲੋਕਾਂ ਨੂੰ  ਬਚਾਉਣ ਲਈ ਸਾਡੇ ਤੋਂ ਜੋ ਵੀ ਸੰਭਵ ਹੋਇਆ ਅਸੀਂ ਮਦਦ ਕਰਾਂਗੇ। ਔਜਲਾ ਨੇ ਕਿਹਾ ਕਿ ਭਾਰਤ ਵਿਚ ਰਹਿ ਕੇ ਅਜਿਹਾ ਕਰਨਾ ਔਖਾ ਸੀ ਇਸ ਲਈ ਅਸੀਂ ਅੱਜ ਪੋਲੈਂਡ ਲਈ ਰਵਾਨਾ ਹੋ ਰਹੇ ਹਾਂ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ

ਔਜਲਾ ਨੇ ਕਿਹਾ ਕਿ ਮੈਂ ਹੰਗਰੀ ਅਤੇ ਪੋਲੈਂਡ ’ਚ ਵਸਦੇ ਭਾਰਤੀ ਭਾਈਚਾਰੇ, ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਖਾਰਕੀਵ ’ਚ ਫਸੇ ਲੋਕਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਸੰਪਰਕ ਕਰ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਉੱਥੋਂ ਸੁਰੱਖਿਅਤ ਭਾਰਤ ਲਿਆਂਦਾ ਜਾਵੇ ਪਰ ਮੈਂ ਖ਼ੁਦ ਨੂੰ ਬੇਵੱਸ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੈਂ ਬੱਚਿਆਂ ਦੇ ਮਾਤਾ ਪਿਤਾ ਨੂੰ ਸਿਰਫ਼ ਤਸੱਲੀ ਦੇ ਸਕਦਾ ਇਸ ਲਈ ਮੈਂ ਚਾਰ ਦਿਨਾਂ ਲਈ ਪੋਲੈਂਡ ਜਾ ਰਹੇ ਹਨ। 

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Anuradha

Content Editor

Related News