ਕੇਂਦਰੀ ਜੇਲ੍ਹ ’ਚ 38 ਕੈਦੀਆਂ ਕੋਲੋਂ ਮਿਲੇ ਮੋਬਾਇਲ, 100 ਦਿਨਾਂ ''ਚ ਹੋਏ 100 ਤੋਂ ਵੱਧ ਫੋਨ ਬਰਾਮਦ

Friday, Jan 12, 2024 - 05:51 PM (IST)

ਕੇਂਦਰੀ ਜੇਲ੍ਹ ’ਚ 38 ਕੈਦੀਆਂ ਕੋਲੋਂ ਮਿਲੇ ਮੋਬਾਇਲ, 100 ਦਿਨਾਂ ''ਚ ਹੋਏ 100 ਤੋਂ ਵੱਧ ਫੋਨ ਬਰਾਮਦ

ਅੰਮ੍ਰਿਤਸਰ (ਸੰਜੀਵ)-ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿਚ ਲਗਾਤਾਰ ਲੱਗ ਰਹੀ ਸੰਨ੍ਹ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਪਿਛਲੇ 100 ਦਿਨਾਂ ਦੇ ਰਿਕਾਰਡ ਦੀ ਘੋਖ ਕੀਤੀ ਜਾਵੇ ਤਾਂ 100 ਤੋਂ ਵੱਧ ਕੈਦੀਆਂ ਦੇ ਕਬਜ਼ੇ ’ਚੋਂ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਇਸ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਨਾ ਤਾਂ ਕੋਈ ਠੋਸ ਪ੍ਰਬੰਧ ਕਰ ਸਕਿਆ ਹੈ ਅਤੇ ਨਾ ਹੀ ਉਨ੍ਹਾਂ ਰਸਤਿਆਂ ਦੀ ਨਿਸ਼ਾਨਦੇਹੀ ਕਰ ਸਕਿਆ ਹੈ, ਜਿਨ੍ਹਾਂ ਰਾਹੀਂ ਮੋਬਾਇਲ ਫ਼ੋਨ ਜੇਲ੍ਹ ਦੀਆਂ ਕੋਠੜੀਆਂ ਤੱਕ ਪਹੁੰਚ ਰਹੇ ਹਨ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੀ ਅਚਨਚੇਤ ਚੈਕਿੰਗ ਦੌਰਾਨ 38 ਕੈਦੀਆਂ ਦੇ ਕਬਜ਼ੇ ’ਚੋਂ 38 ਮੋਬਾਇਲ ਫੋਨ ਬਰਾਮਦ ਕੀਤੇ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਦੇ ਮੇਲੇ 'ਚ ਪਹੁੰਚੀ ਬੀਬੀ ਹਰਸਿਮਰਤ ਕੌਰ ਬਾਦਲ, ਹਾਜ਼ਰ ਹੋਈਆਂ ਔਰਤਾਂ ਦਾ ਵਧਾਇਆ ਮਾਣ

ਕਿਹੜੇ-ਕਿਹੜੇ ਹਵਾਲਾਤੀ ਦੇ ਕਬਜ਼ੇ ’ਚੋਂ ਬਰਾਮਦ ਹੋਏ ਫੋਨ?

ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਬਖਸ਼ੀਸ਼ ਸਿੰਘ, ਹਵਾਲਾਤੀ ਨਵਦੀਪ ਸਿੰਘ, ਹਵਾਲਾਤੀ ਸ਼ਰਨਜੀਤ ਸਿੰਘ, ਹਵਾਲਾਤੀ ਆਜ਼ਾਦ ਸਿੰਘ, ਹਵਾਲਾਤੀ ਲਖਬੀਰ ਸਿੰਘ, ਹਵਾਲਾਤੀ ਅੰਕੁਸ਼ ਕੁਮਾਰ, ਹਵਾਲਾਤੀ ਅਨਮੋਲ ਭਾਰਦਵਾਜ, ਹਵਾਲਾਤੀ ਗੁਰਜੰਟ ਸਿੰਘ, ਹਵਾਲਾਤੀ ਅਮਰ ਕੁਮਾਰ, ਮਲਿਕ ਸਿੰਘ, ਹਵਾਲਾਤੀ ਅੰਕੁਸ਼ ਕੁਮਾਰ, ਹਵਾਲਾਤੀ ਲਵਪ੍ਰੀਤ ਸਿੰਘ, ਹਵਾਲਾਤੀ ਸਵਿੰਦਰ ਸਿੰਘ, ਹਵਾਲਾਤੀ ਜਸਪਾਲ ਸਿੰਘ, ਹਵਾਲਾਤੀ ਸ਼ਰਨਜੀਤ ਸਿੰਘ, ਹਵਾਲਾਤੀ ਰਮਨਦੀਪ ਸਿੰਘ, ਹਵਾਲਾਤੀ ਪਰਸਦੀਪ ਸਿੰਘ, ਹਵਾਲਾਤੀ ਸੰਦੀਪ ਸਿੰਘ, ਹਵਾਲਾਤੀ ਹਰਪ੍ਰੀਤ ਸਿੰਘ, ਹਵਾਲਾਤੀ ਬਿੰਦਰ ਸਿੰਘ, ਹਵਾਲਾਤੀ ਬਲਜਿੰਦਰ ਸਿੰਘ, ਹਵਾਲਾਤੀ ਸੁਖਵਿੰਦਰ ਸਿੰਘ, ਹਰਜੀਤ ਸਿੰਘ, ਤਰਨਦੀਪ ਸਿੰਘ, ਮਨਦੀਪ ਸਿੰਘ, ਪ੍ਰਵੀਨ ਕੁਮਾਰ, ਦੀਪਕ ਰਾਠੀ, ਸ਼੍ਰਵਣ ਕੁਮਾਰ, ਕਾਰਣ, ਮੁਖਤਿਆਰ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਰਾਹੁਲ, ਸਾਗਰ ਹੰਸ, ਆਕਾਸ਼ਦੀਪ ਸਿੰਘ, ਹੀਰਾ ਸਿੰਘ, ਗੁਰਦੀਪ ਸਿੰਘ, ਅਨਮੋਲ ਭਾਰਦਵਾਜ ਸ਼ਾਮਲ ਹਨ। ਵਧੀਕ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਬਹੁਤ ਜਲਦੀ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜਾਂਚ ਲਈ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News