ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Sunday, Mar 15, 2020 - 10:16 PM (IST)

ਰਾਜਾਸਾਂਸੀ, (ਰਾਜਵਿੰਦਰ)— ਕਸਬਾ ਕੁੱਕੜਾਵਾਲਾ ਨਜ਼ਦੀਕ ਸੂਗਰ ਮਿੱਲ ਭਲਾ ਪਿੰਡ ਦੇ ਸਾਹਮਣੇ ਐਕਸੀਡੈਂਟ ਦੌਰਾਨ ਇਕ ਨੌਜਵਾਨ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਗੱਗੋ ਮਾਹਲ ਨੇ ਦੱਸਿਆ ਕਿ ਉਸਦਾ ਭਰਾ ਬੱਗਾ ਸਿੰਘ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕਿ ਪਿੰਡ ਗੱਗੋ ਮਾਹਲ ਨੂੰ ਜਾ ਰਿਹਾ ਸੀ ਕਿ ਸ਼ੂਗਰ ਮਿੱਲ ਨੇੜੇ ਭੱਠੇ ਲਾਗੇ ਪੁੱਜੇ ਤਾਂ ਅਮ੍ਰਿਤਸਰ ਤੋਂ ਇਕ ਕਾਰ ਸਕੋਡਾ ਤੇਜ਼ ਰਫਤਾਰ ਨਾਲ ਆ ਕੇ ਉਨ੍ਹਾਂ 'ਚ ਵੱਜੀ, ਜਿਸ ਨਾਲ ਉਸ ਦੇ ਭਰਾ ਨੂੰ ਕਾਫੀ ਸੱਟਾ ਲੱਗੀਆਂ। ਜਿਸ ਦੌਰਾਨ ਉਹ ਆਪਣੇ ਭਰਾ ਨੂੰ ਆਈ.ਵੀ.ਵਾਏ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾ ਵੱਲੋਂ ਬੱਗਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਸ਼ੂਗਰ ਮਿੱਲ ਭਲਾ ਪਿੰਡ ਨਜਦੀਕ ਐਕਸੀਡੈਂਟ ਦੌਰਾਨ ਬੱਗਾ ਸਿੰਘ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਕਾਰਵਾਈ ਕਰਦਿਆਂ ਰੁਪਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਮਦਾਸ ਜੋ ਕਿ ਕਾਰ ਚਲਾ ਰਿਹਾ ਸੀ। ਉਸ ਖਿਲਾਫ ਮਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।