ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਕਰਾਰ, ਦੋਹਾ ਧਿਰਾਂ ਨੇ ਗੋਲੀਆਂ ਚਲਾਉਣ ਦੇ ਲਾਏ ਦੋਸ਼

Monday, May 16, 2022 - 02:09 PM (IST)

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਕਰਾਰ, ਦੋਹਾ ਧਿਰਾਂ ਨੇ ਗੋਲੀਆਂ ਚਲਾਉਣ ਦੇ ਲਾਏ ਦੋਸ਼

ਲੋਪੋਕੇ (ਸਤਨਾਮ)- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪੰਜੂਰਾਏ ’ਚ ਜ਼ਮੀਨੀ ਤਕਰਾਰ ਨੂੰ ਲੈ ਕੇ ਹੋਈ ਲੜਾਈ ’ਚ ਦੋਹਾ ਧਿਰਾਂ ਵੱਲੋਂ ਇਕ-ਦੂਜੇ ਉੱਪਰ ਗੋਲੀਆਂ ਚਲਾਉਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਇਕ ਧਿਰ ਜੁਗਰਾਜ ਸਿੰਘ ਨੇ ਪੁਲਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖ਼ਾਸਤ ਦਿੰਦਿਆਂ ਦੋਸ਼ ਲਾਏ ਹਨ ਕਿ ਉਨ੍ਹਾਂ ਜ਼ਮੀਨ ਮੰਜ ਰਕਬੇ ’ਚ ਚੌਕੀ ਛੰਨ ਮਲਾਹ ਤਾਰੋਂ-ਪਾਰ ਤੇ ਤਾਰੋ ਅੰਦਰ ਸਾਂਝੇ ਰਕਬੇ ’ਚ 13 ਏਕੜ ਜ਼ਮੀਨ ਜਿਸਦੇ ਤਿੰਨ ਹਿੱਸੇ ਹਨ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਸਿਵਰਾਜ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਤੇ ਉਹ ਹੁਣ ਸਾਡੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜਦੋਂ ਅਸੀਂ ਆਪਣੀ ਜ਼ਮੀਨ ਵਾਹੁਣ ਲੱਗੇ ਤਾਂ ਰੰਜਿਸ਼ ਤਹਿਤ ਸੂਬਾ ਸਿੰਘ, ਦਲੇਰ ਸਿੰਘ ਨਾਲ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਡੇ ਨਾਲ ਧੱਕਾਮੁੱਕੀ ਕੀਤੀ ਤੇ ਅਸੀਂ ਮੁੜ ਆਪਣੇ ਪਿੰਡ ਵਾਪਸ ਆ ਗਏ। ਅੱਜ ਜਦੋਂ ਮੈਂ ਕਿਸੇ ਕੰਮ ਲਈ ਬਹਾਰ ਗਿਆ ਸੀ ਤੇ ਮੇਰੀ ਪਤਨੀ ਤੇ ਬੇਟਾ ਬਾਹਰ ਗੁਆਂਢੀਆਂ ਦੇ ਘਰ ਗਏ ਸਨ ਤਾਂ ਦਲੇਰ ਸਿੰਘ, ਰਘੁਬੀਰ ਨਾਲ ਹੋਰ ਵਿਅਕਤੀਆਂ ਨੇ ਮੇਰੀ ’ਤੇ ਸਿੱਧੇ ਫਾਇਰ ਕੀਤੇ ਤੇ ਮੇਰੀ ਪਤਨੀ ਨੇ ਅੰਦਰ ਵੜ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਤੋਂ ਸਾਡੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਇਸ ਸਬੰਧੀ ਅਸੀਂ ਪੁਲਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਇਸ ਸਬੰਧੀ ਵਿਰੋਧੀ ਧਿਰ ਦੇ ਦਲੇਰ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਕੋਈ ਝਗੜਾ ਨਹੀਂ ਕੀਤਾ, ਨਾ ਹੀ ਗੋਲੀਆਂ ਚਲਾਈਆਂ। ਜੁਗਰਾਜ ਸਿੰਘ ਨੇ ਆਪਣੇ ਨਾਲ ਵਿਅਕਤੀਆਂ ਲਿਆ ਕੇ ਸਾਡੇ ’ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਤੇ ਪੁਲਸ ਨੇ ਸਾਨੂੰ ਬਚਾਇਆ। ਇਸਦੀ ਜ਼ਮੀਨ ਤਾਰੋਂ ਪਾਰ ਹੈ। ਦਲੇਰ ਸਿੰਘ ਨੇ ਕਿਹਾ ਕਿ ਜੁਗਰਾਜ ਸਿੰਘ ਦੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਵਾਈ ਜਾਵੇ, ਜਿਸ ਤੋਂ ਸਭ ਸੱਚਾਈ ਸਾਹਮਣੇ ਆ ਸਕਦੀ ਹੈ ਕੌਣ ਸੱਚਾ ਤੇ ਕੌਣ ਝੂਠਾ ਹੈ। ਇਸ ਸਬੰਧੀ ਪੁਲਸ ਸੂਤਰਾਂ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖ਼ਾਸਤਾਂ ਮਿਲਿਆ ਹਨ, ਜੋ ਦੋਸ਼ੀ ਪਾਇਆ ਗਿਆ, ਉਸਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ


author

rajwinder kaur

Content Editor

Related News