ਫਿਸ਼ ਫਾਰਮਿੰਗ ਪਲਾਂਟ ਲਗਾਉਣ ''ਤੇ 16.99 ਲੱਖ ਦੀ ਠੱਗੀ, ਗੁਜਰਾਤ ਦੀ ਕੰਪਨੀ ਦੇ 4 ਅਧਿਕਾਰੀਆਂ ਖ਼ਿਲਾਫ਼ ਪਰਚਾ ਦਰਜ

Tuesday, Jun 25, 2024 - 05:06 PM (IST)

ਗੁਰਦਾਸਪੁਰ (ਹਰਮਨ)-ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਇਕ ਸ਼ਿਕਾਇਤ ਦੀ ਜਾਂਚ ਦੇ ਬਾਅਦ ਸਿਟੀ ਸਮਾਰਟ ਐਗਰੋ ਹੱਬ ਪ੍ਰਾਈਵੇਟ ਲਿਮਿਟਡ ਨਵਸਾਰੀ ਗੁਜਰਾਤ ਦੇ 4 ਅਧਿਕਾਰੀਆਂ ਖਿਲਾਫ ਫਿਸ਼ ਫਾਰਮਿੰਗ ਪਲਾਂਟ ਲਗਾ ਕੇ ਦੇਣ ਦੀ ਆੜ ਹੇਠ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ 'ਚ 'ਯੋਗਾ' ਕਰਨ ਦੀ ਘਟਨਾ ਤੋਂ ਬਾਅਦ SGPC ਸਖ਼ਤ, ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਵੀਰ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਨਾਨੋਵਾਲ ਜੀਂਦੜ ਨੇ ਕਿਹਾ ਕਿ ਸਿਟੀ ਸਮਾਰਟ ਐਗਰੋ ਹੱਬ ਗੁਜਰਾਤ ਦੇ ਉਤਰੀ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਪਿਯੂਸ਼ ਕੇਹਰ,  ਕਪਲਨਾ ਬਹੇਨ ਰਾਠੋੜ, ਅਨਿਲ ਸ਼ਿਵਾਕਰ ਚੀਫ ਬਿਜਨਸ ਡਿਵੈਲਪਮੈਂਟ ਅਫਸਰ ਅਤੇ ਜਗਦੀਪ ਸਿੰਘ ਸਲਾਰੀਆ ਜਨਰਲ ਮੈਨੇਜਰ ਨੇ ਉਸ ਕੋਲੋਂ ਰੀਸਾਈਕਲਿੰਗ ਐਕੂਆਕਲਚਲਰ ਸਿਸਟਮ ਫਿਸ਼ ਫਾਰਮਿੰਗ ਪਲਾਂਟ ਲਗਾਉਣ ਲਈ 16 ਲੱਖ 99 ਹਜਾਰ ਰੁਪਏ ਲੈ ਲਏ, ਪਰ ਪਾਂ ਤਾਂ ਉਸ ਨੂੰ ਪਲਾਂਟ ਲਗਾ ਕੇ ਦਿੱਤਾ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਇਸ ਸ਼ਿਕਾਇਜ ਦੀ ਜਾਂਚ ਦੇ ਬਾਅਦ ਪੁਲਿਸ ਨੇ ਉਕਤ ਚਾਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News