ਕਰਤਾਰਪੁਰ ਲਾਂਘੇ ਦੇ ਸੁੱਖੀ ਸਾਂਦੀ ਖੁੱਲਣ ਲਈ ਰੰਧਾਵਾ ਸਣੇ ਕਈ ਮੰਤਰੀਆਂ ਨੇ ਕੀਤੀ ਅਰਦਾਸ
Tuesday, Sep 24, 2019 - 03:36 PM (IST)

ਗੁਰਦਾਸਪੁਰ (ਦੀਪਕ)—ਸ੍ਰੀ ਗੁਰੂ ਨਾਨਕ ਦੇਵ ਜੋਤੀ ਜੋਤਿ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਮੌਕੇ ਕੈਬਨਿਟ ਮੰਤਰੀ ਰੰਧਾਵਾ ਨੇ ਕੀਤੇ ਕਈ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਸੁੱਖੀ ਸਾਂਦੀ ਖੁੱਲ੍ਹਣ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਨਵੀਂ ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿਖੇ ਗੁਰਮਤਿ ਪ੍ਰਚਾਰਕ ਸੰਤ ਸਭਾ ਵਲੋਂ ਬਾਬਾ ਸਰਬਜੋਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਯੂਨਾਈਟੇਡ ਅਕਾਲੀ ਦਲ ਦੇ ਭਾਈ ਵਸ਼ਨ ਸਿੰਘ ਜਫਰਵਾਲ ਅਤੇ ਨਿਹੰਗ ਜਥੇਬੰਦੀਆਂ, ਨਾਮ ਧਾਰੀ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਅਰਦਾਸ ਕਰਨ ਪਹੁੰਚੀਆਂ ਅਤੇ ਉਨ੍ਹਾਂ ਵਲੋਂ ਲਾਂਘੇ ਦੇ ਸੁਖੀ ਸਾਂਦੀ ਖੋਲ੍ਹਣ ਸਬੰਧੀ ਪਵਿੱਤਰ ਦਿਹਾੜੇ 'ਤੇ ਅਰਦਾਸ ਕੀਤੀ।