ਘਰ ''ਚੋਂ ਦਿਨ ਦਿਹਾੜੇ ਢਾਈ ਲੱਖ ਦਾ ਸੋਨਾ ਅਤੇ 50 ਹਜ਼ਾਰ ਨਕਦ ਚੋਰੀ

11/09/2020 10:23:12 AM

ਝਬਾਲ (ਨਰਿੰਦਰ): ਅੱਡਾ ਝਬਾਲ ਵਿਖੇ ਇਕ ਪਰਿਵਾਰ ਜਦੋਂ ਤਲਵੰਡੀ ਸਾਬੋ ਵਿਖੇ ਮੱਥਾ ਟੇਕਣ ਗਿਆ ਸੀ ਤਾਂ ਪਿੱਛੋਂ ਦਿਨ ਦਿਹਾੜੇ ਚੋਰਾਂ ਨੇ ਘਰ 'ਚ ਵੜਕੇ ਢਾਈ ਲੱਖ ਮੁੱਲ ਦਾ ਸੋਨਾ ਅਤੇ 50 ਹਜ਼ਾਰ ਨਕਦ ਚੋਰੀ ਕਰ ਲਿਆ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜੇ ਹੱਸਦੇ ਖੇਡਦੇ ਪਰਿਵਾਰ, ਫ਼ੈਕਟਰੀ 'ਚ ਕੰਮ ਕਰਨ ਜਾ ਰਹੇ ਨੌਜਵਾਨਾਂ ਦੀ ਦਰਦਨਾਕ ਮੌਤ

ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕਰਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅੱਡਾ ਝਬਾਲ ਨੇ ਦੱਸਿਆ ਕਿ ਅੱਜ ਸਵੇਰੇ ਅਸੀਂ ਸਾਰਾ ਪਰਿਵਾਰ ਘਰ ਨੂੰ ਜ਼ਿੰਦਰੇ ਲਗਾਕੇ ਤਲਵੰਡੀ ਸਾਬੋ ਵਿਖੇ ਮੱਥਾ ਟਕਣ ਲਈ ਗਏ ਸਨ ਤੇ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਵੇਖਿਆ ਕਿ ਕੋਈ ਅਣਪਛਾਤਾ ਵਿਅਕਤੀ ਘਰ ਦੇ ਅੰਦਰੋਂ ਅਲਮਾਰੀ ਦਾ ਜ਼ਿੰਦਰਾ ਤੋੜਕੇ ਅੰਦਰੋਂ ਢਾਈ ਲੱਖ ਮੁੱਲ ਦਾ ਸੋਨੇ ਦੇ ਜੇਵਰ ਅਤੇ 50 ਹਜ਼ਾਰ ਨਕਦ ਚੋਰੀ ਕਰਕੇ ਲੈ ਗਿਆ। ਇਸ ਦੀ ਇਤਲਾਹ ਥਾਣਾ ਝਬਾਲ ਵਿਖੇ ਦੇ ਦਿੱਤੀ ਹੈ। ਮੌਕੇ 'ਤੇ ਝਬਾਲ ਪੁਲਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਾਲੀ ਨੂੰ ਘਰ ਨੂੰ ਛੱਡਣ ਜਾ ਰਹੇ ਕੈਮੀਕਲ ਇੰਜੀਨੀਅਰ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ


Baljeet Kaur

Content Editor

Related News