ਭਾਰਤ-ਪਾਕਿ ਸਰਹੱਦ ਨੇੜੇ ਘੁੰਮਦਾ ਭਾਰਤੀ ਗ੍ਰਿਫ਼ਤਾਰ
Sunday, Apr 09, 2023 - 12:11 PM (IST)
ਤਰਨਤਾਰਨ (ਰਮਨ)- ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮਦੇ ਇੱਕ ਵਿਅਕਤੀ ਨੂੰ ਬੀ.ਐੱਸ.ਐੱਫ. ਵੱਲੋਂ ਹਿਰਾਸਤ ’ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਜ਼ਿਲ੍ਹੇ ਦੇ ਖਲੜਾ ਬੈਰੀਅਰ ਵਿਖੇ ਸਿੰਘਪੁਰਾ ਇਲਾਕੇ ’ਚ ਦੇਰ ਸ਼ਾਮ ਕਰੀਬ ਸੱਤ ਵਜੇ ਸਰਹੱਦ ਨੇੜੇ ਕੁਝ ਹਲਚਲ ਹੁੰਦੀ ਨਜ਼ਰ ਆਈ, ਜਿਸ ਨੂੰ ਵੇਖ ਕੇ ਬੀ. ਐੱਸ. ਐੱਫ. ਦੀ 71 ਬਟਾਲੀਅਨ ਹਰਕਤ ’ਚ ਆ ਗਈ।
ਇਹ ਵੀ ਪੜ੍ਹੋ- ਗੁਰਦਾਸਪੁਰ: ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਮਸ਼ਹੂਰ ਜਹਾਜ਼ ਚੌਂਕ, ਕਿਸੇ ਸਮੇਂ ਹੁੰਦਾ ਸੀ ਸੈਲਫ਼ੀ ਪੁਆਇੰਟ
ਜਵਾਨਾਂ ਨੇ ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਜਿਸ ਦੀ ਪਹਿਚਾਣ ਜ਼ਾਕਿਰ ਹੁਸੈਨ ਪੁੱਤਰ ਅਬਦੁੱਲ ਰਹਿਮਾਨ ਵਾਸੀ ਜਮਾਲਪੁਰ ਜ਼ਿਲ੍ਹਾ ਅਲੀਗੜ੍ਹ ਉਤਰ ਪ੍ਰਦੇਸ਼ ਵਜੋਂ ਹੋਈ ਹੈ। ਬੀ.ਐੱਸ.ਐੱਫ. ਵੱਲੋਂ ਕਾਬੂ ਕੀਤੇ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਲੜੇਗਾ ਜਲੰਧਰ ਦੀ ਜ਼ਿਮਨੀ ਚੋਣ : ਸੁਖਬੀਰ ਬਾਦਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।