ਦੀਨਾਨਗਰ ਦਾ ਰਜਵਾਹਾ ਟੁੱਟਣ ਕਾਰਨ ਸੈਂਕੜੇ ਏਕੜ ਖੇਤਾਂ ’ਚ ਭਰਿਆ ਪਾਣੀ, ਫ਼ਸਲ ਬੂਰੀ ਤਰ੍ਹਾਂ ਨੁਕਸਾਈ
Thursday, Jul 06, 2023 - 02:34 PM (IST)
ਦੀਨਾਨਗਰ (ਕਪੂਰ)- ਦੀਨਾਨਗਰ ਦੇ ਕ੍ਰਿਸ਼ਨਾ ਨਗਰ ਕੈਂਪ ’ਚੋਂ ਲੰਘਦੇ ਮਜੀਠੀ ਮਾਈਨਰ ਰਜਵਾਹੇ ਦੀ ਸਫ਼ਾਈ ਨਾ ਹੋਣ ਕਾਰਨ ਚਰਚ ਨੇੜੇ ਰਜਵਾਹਾ ਟੁੱਟ ਗਿਆ ਹੈ, ਜਿਸ ਕਾਰਨ ਪਾਣੀ ਆਸ-ਪਾਸ ਦੇ ਖੇਤਾਂ ’ਚ ਭਰ ਗਿਆ ਹੈ। ਇਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ‘ਆਪ’ ਆਗੂ ਠਾਕੁਰ ਪ੍ਰਦੀਪ ਸਿੰਘ ਨੇ ਰਜਵਾਹੇ ਦਾ ਕਿਨਾਰਾ ਟੁੱਟਣ ਲਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਰਜਵਾਹਿਆਂ ਦੀ ਸਫ਼ਾਈ ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਸਨ ਪਰ ਸਬੰਧਤ ਵਿਭਾਗ ਵੱਲੋਂ ਇਸ ਰਜਵਾਹੇ ਨੂੰ ਕੁਝ ਥਾਵਾਂ ’ਤੇ ਕੰਮ ਕਰ ਕੇ ਸਿਰਫ਼ ਖਾਨਾ ਪੂਰਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ
ਜੜੀ-ਬੂਟੀਆਂ ਦੀ ਸਫ਼ਾਈ ਨਾ ਹੋਣ ਅਤੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ ਸੀ। ਜਦੋਂਕਿ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਰਜਵਾਹੇ ’ਚ ਪਾਣੀ ਜਮ੍ਹਾ ਹੋਣ ਕਾਰਨ ਰਜਵਾਹਾ ਟੁੱਟਣ ਦਾ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ। ਬੀਤੇ ਦਿਨ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ ਕਾਰਨ ਰਜਵਾਹੇ ਦਾ ਇਕ ਪਾਸਾ ਪਾਣੀ ਦਾ ਦਬਾਅ ਨਾ ਝੱਲਣ ਕਾਰਨ ਟੁੱਟ ਗਿਆ ਅਤੇ ਪਾਣੀ ਆਲੇ-ਦੁਆਲੇ ਦੇ ਖੇਤਾਂ ’ਚ ਚਲਾ ਗਿਆ, ਜਿਸ ਕਾਰਨ ਦਰਜਨਾਂ ਕਿਸਾਨਾਂ ਦੇ 500-600 ਏਕੜ ਖੇਤਾਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ
ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾਂ ਹੀ ਝੋਨੇ ਦੀ ਫਸਲ ਦੀ ਬਿਜਾਈ ਮੁਸ਼ਕਲ ਨਾਲ ਕੀਤੀ ਸੀ, ਇਸ ਰਜਵਾਹੇ ਦੇ ਟੁੱਟਣ ਕਾਰਨ ਉਸਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਵਿਭਾਗ ਦੇ ਮੇਟ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਰਜਵਾਹੇ ਦਾ ਕਿਨਾਰਾ ਟੁੱਟ ਗਿਆ ਹੈ ਅਤੇ ਵਿਭਾਗ ਵੱਲੋਂ ਟੁੱਟੇ ਕਿਨਾਰੇ ਦੀ ਮੁਰੰਮਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਟਰੱਕ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
