ਮੋਬਾਈਲ ਫੋਨ ਦੀ ਦੁਕਾਨ ''ਤੇ ਚੋਰੀ ਕਰਨ ਵਾਲੇ ਦੋ ਸਕੇ ਭਰਾ ਗ੍ਰਿਫ਼ਤਾਰ
Thursday, Jan 22, 2026 - 07:20 PM (IST)
ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੀ ਪੁਲਸ ਨੇ ਮੋਬਾਈਲ ਫੋਨ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਰਾਕੇਸ਼ ਕੁਮਾਰ (ਵਾਸੀ ਮੁਹੱਲਾ ਆਜ਼ਾਦ ਨਗਰ) ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਆਜ਼ਾਦ ਨਗਰ ਵਿਚ 'ਗੁਪਤਾ ਟੈਲੀਕਾਮ' ਨਾਂ ਦੀ ਦੁਕਾਨ ਹੈ, ਜਿੱਥੋਂ ਸੰਜੇ ਚੌਧਰੀ ਅਤੇ ਉਸ ਦੇ ਭਰਾ ਸੰਨੀ ਚੌਧਰੀ (ਵਾਸੀ ਬਿਹਾਰ, ਹਾਲ ਵਾਸੀ ਆਜ਼ਾਦ ਨਗਰ) ਨੇ ਕਈ ਮੋਬਾਈਲ ਫੋਨ ਚੋਰੀ ਕੀਤੇ ਸਨ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਮੋਬਾਈਲ ਫੋਨ ਅਤੇ ਤਿੰਨ ਚਾਰਜਰ ਬਰਾਮਦ ਕੀਤੇ ਹਨ।
