ਐੱਨ. ਆਰ. ਆਈ. ਦੇ ਘਰ ’ਚੋਂ ਨਕਦੀ ਸਮੇਤ ਗਹਿਣੇ ਚੋਰੀ

10/18/2018 1:18:09 AM

 ਬਟਾਲਾ,   (ਬੇਰੀ)-  ਅੱਜ ਬਟਾਲਾ ਦੇ ਜਲੰਧਰ ਰੋਡ ਸਥਿਤ ਗੁਰੂ ਨਾਨਕ ਕਾਲੋਨੀ ਵਿਚ ਐੱਨ. ਆਰ. ਆਈ. ਦੇ ਘਰ ਲੱਖਾਂ ਦੀ ਚੋਰੀ ਚੋਰਾਂ ਵਲੋਂ ਕਰ ਲਈ ਗਈ ਹੈ।  ®ਇਸ ਸਬੰਧੀ ਐੱਨ. ਆਰ. ਆਈ. ਪਰਿਵਾਰ ਦੀ ਮਹਿਲਾ ਮੈਂਬਰ ਰਮਨਪ੍ਰੀਤ ਕੌਰ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਬਟਾਲਾ ਨੇ ਮਾਤਾ ਲਖਵਿੰਦਰ ਕੌਰ ਦੀ ਹਾਜ਼ਰੀ ਵਿਚ ਦੱਸਿਆ ਕਿ ਅਸੀਂ ਦੋਵੇਂ ਮਾਂਵਾਂ ਧੀਆਂ ਘਰ ਵਿਚ ਇਕੱਲੀਆਂ ਰਹਿੰਦੀਆਂ ਹਾਂ ਅਤੇ ਬੀਤੀ 15 ਅਕਤੂਬਰ ਨੂੰ ਅਸੀਂ  ਆਪਣੇ ਰਿਸ਼ਤੇਦਾਰ ਦੇ ਗਏ ਹੋਏ ਸੀ ਅਤੇ ਅਗਲੇ ਦਿਨ 16 ਅਕਤੂਬਰ ਨੂੰ ਜਦੋਂ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੀ ਖਿਡ਼ਕੀ  ਦਾ ਸ਼ੀਸ਼ਾ ਟੁੱਟਾ ਪਿਆ ਹੈ ਅਤੇ ਅੰਦਰ ਜਾ ਕੇ ਦੇਖਿਆ ਕਿ ਕਮਰੇ ਵਿਚ ਪਈ ਅਲਮਾਰੀ ਵਿਚੋਂ ਚੋਰ 40 ਤੋਲੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲੈ ਗਏ।  ਇਸ ਸਬੰਧੀ ਪੁਲਸ ਥਾਣਾ ਸਿਵਲ ਲਾਈਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
 ®ਓਧਰ, ਦੂਜੇ ਪਾਸੇ ਜਦੋਂ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਰ ਵਿਚ ਹੋਈ ਚੋਰੀ ਸਬੰਧੀ ਪੁਲਸ ਨੇ ਜੋ ਰਿਪੋਰਟ ਦਰਜ ਕਰਵਾਈ ਹੈ, ਉਸ ਵਿਚ ਉਕਤ ਪਰਿਵਾਰ ਨੇ 30 ਤੋਲੇ ਸੋਨਾ ਚੋਰੀ ਹੋਣ ਬਾਰੇ ਦੱਸਿਆ ਸੀ, ਜਿਸ ਵਿਚੋੋਂ ਪਰਿਵਾਰ ਨੂੰ ਕਰੀਬ 20 ਤੋਂ 25 ਤੋਲੇ ਸੋਨਾ ਘਰੋਂ ਹੀ ਬਰਾਮਦ ਕਰਵਾ ਦਿੱਤਾ ਗਿਆ ਹੈ ਜੋ ਘਰ ਦੇ ਇਕ ਕੋਨੇ ਵਿਚ ਪਿਆ ਸੀ। ਉਹ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਫਡ਼ ਲਿਆ ਜਾਵੇਗਾ। 
 


Related News