ਅੰਮ੍ਰਿਤਸਰ ’ਚ ਲੱਗੇ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਬੋਰਡ

Monday, Jun 21, 2021 - 02:21 AM (IST)

ਅੰਮ੍ਰਿਤਸਰ ’ਚ ਲੱਗੇ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਬੋਰਡ

ਅੰਮ੍ਰਿਤਸਰ(ਰਮਨ)- ਸ਼ਹਿਰ ਵਿਚ ਐਤਵਾਰ ਦੇ ਦਿਨ ਜਿਥੇ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਟਵੀਟ ਦੇ ਬਾਅਦ ਚਰਚਾ ਵਿਚ ਰਹੀ, ਉਥੇ ਸਿਆਸੀ ਗਲਿਆਰਿਆਂ ਵਿਚ ਗਹਿਮਾ ਗਹਿਮੀ ਤੇਜ਼ ਹੋ ਗਈ।

 

ਇਹ ਵੀ ਪੜ੍ਹੋ- 21 ਜੂਨ ਤੋਂ PGI 'ਚ ਸ਼ੁਰੂ ਹੋਵੇਗੀ ਫ਼ਿਜੀਕਲ OPD

ਦੇਰ ਰਾਤ ਪੰਜਾਬ ਯੂਥ ਕਾਂਗਰਸ ਵੱਲੋਂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਹੇਤੇ ਸੌਰਵ ਮਦਾਨ ਮਿੱਠੂ ਵੱਲੋਂ ਸ਼ਹਿਰ ਵਿਚ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਲਗਾਏ ਗਏ ਅਤੇ ਉਨ੍ਹਾਂ ਬੋਰਡਾਂ ’ਤੇ ਲਿਖਿਆ ਕਿ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵਿਚ ਆਓ ’।

ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ, ਅੱਜ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਸ਼ਹਿਰ ਵਿਚ ਇਸ ਸਮੇਂ ਵਿਧਾਨ ਸਭਾ 2022 ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ, ਉਥੇ ਹੀ ਨੇਤਾ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹੋਏ ਹਨ। ਸਿੱਧੂ ਦੇ ਚਹੇਤੇ ਮਿੱਠੂ ਮਦਾਨ ਵੱਲੋਂ ਲਗਾਏ ਗਏ ਬੋਰਡਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Bharat Thapa

Content Editor

Related News