ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਦਰਖ਼ਤ ਨਾਲ ਟਕਰਾਈ, ਨੌਜਵਾਨ ਦੀ ਹੋਈ ਮੌਤ
Wednesday, Sep 14, 2022 - 01:53 PM (IST)

ਰਈਆ (ਹਰਜੀਪ੍ਰੀਤ) - ਬੀਤੀ ਰਾਤ ਤੇਜ਼ ਰਫ਼ਤਾਰੀ ਕਾਰ ਕਾਰਨ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਦਿਲਸ਼ੇਰ ਸਿੰਘ (25) ਵਾਸੀ ਭਲੋਜਲਾ ਥਾਣਾ ਵੈਰੋਵਾਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੀਤੀ ਰਾਤ 9 ਵਜੇ ਦੇ ਕਰੀਬ ਰਈਆ ਤੋਂ ਆਪਣੇ ਪਿੰਡ ਜਾ ਰਿਹਾ ਸੀ। ਉਸ ਦੀ ਕਾਰ ਦੀ ਰਫ਼ਤਾਰ ਜ਼ਿਆਦਾ ਸੀ, ਜਿਸ ਕਰਕੇ ਪਿੰਡ ਪੱਡੇ ਨੇੜੇ ਪਹੁੰਚਣ ’ਤੇ ਉਸ ਦੀ ਕਾਰ ਦਾ ਸੰਤੁਲਿਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ।
ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਇੰਜਣ ਕਾਰ ਨਾਲੋਂ ਟੁੱਟ ਕੇ ਦੂਰ ਜਾ ਡਿੱਗਾ। ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਨੌਜਵਾਨ ਨੂੰ ਤਰੁੰਤ ਗੱਡੀ ’ਚੋਂ ਬਾਹਰ ਕੱਢਿਆ ਅਤੇ ਕਲੇਰ ਹਸਪਤਾਲ ਰਈਆ ਲੈ ਕੇ ਗਏ। ਹਸਪਤਾਲ ਦੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)