ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਕੇ ਚੜ੍ਹਾਵਾ ਕੱਢ ਫ਼ਰਾਰ ਹੋਇਆ ਵਿਅਕਤੀ

06/25/2022 2:58:00 PM

ਬਟਾਲਾ (ਸਾਹਿਲ)- ਗੁਰਦੁਆਰੇ ਅੰਦਰੋਂ ਗੋਲਕ ਚੋਰੀ ਕਰਕੇ ਚੜ੍ਹਾਵਾ ਕੱਢ ਕੇ ਲੈ ਜਾਣ ਵਾਲੇ ਵਿਅਕਤੀ ਖ਼ਿਲਾਫ਼ ਪੁਲਸ ਨੇ ਥਾਣਾ ਸਦਰ ਵਿਖੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਕਾਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਮਰਾਏ ਨੇ ਲਿਖਵਾਇਆ ਹੈ ਕਿ ਉਹ ਪਿੰਡ ਵਿਚ ਭਾਂਡੇ ਵੇਚਣ ਦਾ ਕੰਮ ਕਰਦਾ ਹੈ। ਨਾਲ ਹੀ ਪਿੰਡ ਵਿਚ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ 15 ਸਾਲ ਤੋਂ ਸੇਵਾ ਨਿਭਾਅ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ:  ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਉਸ ਨੇ ਦੱਸਿਆ ਕਿ ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਸਵੇਰੇ 4 ਵਜੇ ਉਹ ਪਾਠ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਇਆ। ਜਦੋਂ ਗੁਰਦੁਆਰੇ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਦੇਖਿਆ ਕਿ ਗੁਰਦੁਆਰੇ ਅੰਦਰ ਲੱਗੇ ਲੱਕੜ ਦੇ ਦਰਵਾਜ਼ੇ ਦਾ ਲਾੱਕ ਟੁੱਟਾ ਪਿਆ ਸੀ ਅਤੇ ਚੋਰ ਅੰਦਰੋਂ ਗੋਲਕ ਚੋਰੀ ਕਰਕੇ ਲੈ ਜਾ ਚੁੱਕੇ ਸਨ। ਗ੍ਰੰਥੀ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਗੋਲਕ ਦੀ ਤਲਾਸ਼ ਕੀਤੀ ਤਾਂ ਗੋਲਕ ਗੁਰਦੁਆਰਾ ਸਾਹਿਬ ਤੋਂ 150 ਮੀਟਰ ਦੀ ਦੂਰੀ ’ਤੇ ਛੱਪੜ ਕੰਢੇ ਪਈ ਸੀ, ਜਿਸ ਜਿੰਦਰਾ ਟੁੱਟਾ ਹੋਇਆ ਸੀ, ਜਿਸ ਵਿਚ ਕਰੀਬ 15-20 ਹਜ਼ਾਰ ਚੜਾਵਾ ਸੀ। ਉਕਤ ਮਾਮਲੇ ਸਬੰਧੀ ਏ.ਐੱਸ.ਆਈ ਸੁਖਦੇਵ ਰਾਜ ਨੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


rajwinder kaur

Content Editor

Related News